ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਧੀਆ ਹੈ ਜਿਸ ਕਰਕੇ ਇਸ ਨੂੰ ਬਚਾਉਣਾ ਬਹੁਤ ਜਰੂਰੀ ਹੈ। ਪੱਛਮੀ ਸਭਿਆਚਾਰ ਦਾ ਵਿਰੋਧ ਕਰਨ ਵਾਲੇ ਵੀ ਇਹ ਤਾਂ ਮੰਨਦੇ ਹਨ ਕਿ ਸਾਡੇ ਮੁਕਾਬਲੇ ਪੱਛਮੀ ਦੇਸ਼ਾਂ ਦਾ ਸਮਾਜਿਕ ਪ੍ਰਬੰਧ ਵਧੀਆ ਹੈ। ਉਹ ਵੀ ਇਹ ਤਾਂ ਚਾਹੁੰਦੇ ਹਨ ਕਿ ਸਾਡੇ ਦਫਤਰਾਂ ਵਿੱਚ ਪੱਛਮੀ ਦੇਸ਼ਾਂ ਵਾਂਗੂੰ ਕੰਮ ਹੋਵੇ, ਕੰਮ ਦੀ ਕਦਰ ਹੋਵੇ, ਨਿਯਮਾਂ ਦੀ ਪਾਲਣਾ ਹੋਵੇ, ਸੜਕਾਂ ਤੇ ਟਰੈਫਿਕ ਨਿਯਮਬੱਧ ਹੋਵੇ, ਆਰਥਿਕ ਖੇਤਰ ਵਿੱਚ ਉਹੋ ਜਿਹੀ ਤਰੱਕੀ ਹੋਵੇ, ਰਾਜਨੀਤਕ ਖੇਤਰ ਵਿੱਚ ਉਥੋਂ ਵਾਂਗ ਨੀਤੀਆਂ ਦੀ ਗੱਲ ਹੋਵੇ, ਉਥੋਂ ਜਿਹੀਆਂ ਸਹੂਲਤਾਂ ਹੋਣ, ਬੇਈਮਾਨੀ ਭ੍ਰਿਸ਼ਟਾਚਾਰ ਨਾ ਹੋਵੇ। ਉਹ ਚਾਹੁੰਦੇ ਹਨ ਕਿ ਸਾਡੇ ਲੋਕ ਵੀ, ਖਾਸ ਕਰ ਸਾਡੀ ਨਵੀਂ ਪੀੜ੍ਹੀ, ਪੱਛਮੀ ਦੇਸ਼ਾਂ ਦੇ ਲੋਕਾਂ ਵਾਂਗੂੰ ਮਿਹਨਤ ਕਰੇ, ਵੱਡੀਆਂ ਪ੍ਰਾਪਤੀਆਂ ਕਰੇ। ਪਰ ਇਸਦੇ ਨਾਲ ਉਹ ਇਹ ਵੀ ਚਾਹੁੰਦੇ ਹਨ ਕਿ ਨੌਜਵਾਨ ਆਪਣੀ ਮਰਜੀ ਦੇ ਕੱਪੜੇ ਨਾ ਪਾਉਣ, ਖ਼ੁਦ ਨੂੰ ਚੰਗੇ ਲਗਦੇ ਗੀਤ ਨਾ ਗਾਉਣ, ਨਾਚ ਨਾ ਕਰਨ, ਕੁੜੀਆਂ ਮੁੰਡੇ ਆਪਸ ਵਿੱਚ ਨਾ ਮਿਲਣ, ਜੇ ਮਿਲ ਵੀ ਪੈਣ ਤਾਂ ਜਿਥੇ ਉਨ੍ਹਾਂ ਦਾ ਦਿਲ ਹੈ ਉਥੇ ਵਿਆਹ ਨਾ ਕਰਵਾਉਣ, ਕਿਉਂਕਿ ਇਹਦੇ ਨਾਲ ਸਭਿਆਚਾਰ “ਖਰਾਬ” ਹੋ ਜਾਂਦਾ ਹੈ। ਸਭਿਆਚਾਰਕ ਤਬਦੀਲੀ ਵਿਚ ਕੋਈ ਅਜਿਹੀ ਛਾਨਣੀ ਨਹੀਂ ਲਗਾਈ

ਜਾ ਸਕਦੀ ਜੋ ਕੁਝ ਖਾਸ ਗੱਲਾਂ ਨੂੰ ਤਾਂ ਆਉਣ ਦੇਵੇ ਪਰ ਬਾਕੀਆਂ ਨੂੰ ਰੋਕੀ ਰੱਖੇ। ਸਭਿਆਚਾਰ ਦੇ ਸਾਰੇ ਪੱਖ ਇੱਕ ਦੂਜੇ ਨਾਲ ਅੰਤਰ ਸੰਬਧਿਤ ਹੁੰਦੇ ਹਨ। ਨਾ ਸਿਰਫ ਸਭਿਆਚਾਰ ਦੇ ਵੱਖ ਵੱਖ ਪਹਿਲੂ ਬਲਕਿ ਆਰਥਿਕ ਅਤੇ ਰਾਜਨੀਤਕ ਪੱਖ ਵੀ ਸਮਾਜਿਕ ਸਭਿਆਚਾਰਕ ਸਿਸਟਮ ਨਾਲ ਜੁੜੇ ਹੋਏ ਹੁੰਦੇ ਹਨ। ਇਉਂ ਨਹੀਂ ਹੋ ਸਕਦਾ ਹੁੰਦਾ ਕਿ ਆਰਥਿਕਤਾ ਅਮਰੀਕਾ ਵਾਲੀ ਹੋਵੇ, ਰਾਜਨੀਤਕ ਪ੍ਰਬੰਧ ਚੀਨ ਵਾਲਾ, ਸਮਾਜ ਫਰਾਂਸ ਵਾਲਾ ਅਤੇ ਸਭਿਆਚਾਰ ਭਾਰਤ ਵਾਲਾ ਹੋਵੇ। ਜੇ

43