ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਸਭਿਆਚਾਰਕ ਪ੍ਰਬੰਧ ਕੰਮ ਸਮੇਂ ਸਖਤ ਮਿਹਨਤ ਦੀ ਭਾਵਨਾ ਭਰਦਾ ਹੈ ਤਾਂ ਉਹ ਉਸ ਮਿਹਨਤ ਦੇ ਫਲ ਨੂੰ ਮਾਨਣ ਭਾਵ ਜ਼ਿੰਦਗੀ ਦਾ ਆਨੰਦ ਲੈਣ ਵਾਲੀ ਮਾਨਸਿਕਤਾ ਵੀ ਪੈਦਾ ਕਰੇਗਾ ਹੀ। ਇਹ ਭਾਰਤੀ ਸਭਿਆਚਾਰ ਦੇ ਰਖਵਾਲਿਆਂ ਦੀ ਬੜੀ ਗੈਰਅਮਲੀ ਸੋਚ ਹੈ ਕਿ ਲੋਕ ਕੰਮ ਤਾਂ ਉਵੇਂ ਕਰਨ ਪਰ ਆਪਣੀਆਂ ਸਰੀਰਕ ਅਤੇ ਮਾਨਸਿਕ ਇਛਾਵਾਂ ਨਾ ਪੂਰੀਆਂ ਕਰਨ। ਕਰਮ ਕਰੋ ਪਰ ਫਲ ਦੀ ਇੱਛਾ ਨਾ ਰੱਖੋ ਵਾਲਾ ਭਾਰਤੀ ਆਦਰਸ਼ ਅਮਲੀ ਰੂਪ ਵਿੱਚ ਬਿਲਕੁਲ ਹੀ ਲਾਗੂ ਹੋਣ ਯੋਗ ਨਹੀਂ ਹੈ।

ਵੈਸੇ ਤਾਂ ਜੋ ਆ ਰਹੇ ਨਵੇਂ ਸਭਿਆਚਾਰ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਕੋਲ ਕਹਿਣ ਨੂੰ ਕੋਈ ਖਾਸ ਠੋਸ ਦਲੀਲਾਂ ਨਹੀਂ ਹਨ, ਬਹੁਤਾ ਤਾਂ ਐਵੇਂ ਸਭਿਆਚਾਰਕ ਹੇਰਵੇ ਦੇ ਵੈਣ ਹੀ ਹੁੰਦੇ ਹਨ ਜਿਸ ਵਿੱਚ ਚਰਖੇ, ਚੱਕੀਆਂ, ਘੱਗਰੇ, ਫੁਲਕਾਰੀਆਂ, ਖੁੰਢਾਂ, ਛੱਪੜਾਂ ਨੂੰ ਯਾਦ ਕੀਤਾ ਹੁੰਦਾ ਹੈ ਜੋ ਉਹ ਖੁਦ ਵੀ ਛੱਡ ਚੁੱਕੇ ਹੁੰਦੇ ਹਨ। ਯਾਦ ਕਰਨਾ ਮਾੜਾ ਨਹੀਂ ਪਰ ਇਨ੍ਹਾਂ ਨੂੰ ਚਿੰਬੜੇ ਰਹਿਣ ਦੀ ਇੱਛਾ ਕਰਨੀ ਮਾੜੀ ਹੈ। ਫਿਰ ਵੀ ਜੇ ਪੱਛਮੀ ਸਭਿਆਚਾਰ ਦੇ ਵਿਰੋਧ ਵਿੱਚ ਆਉਂਦੇ ਵਿਚਾਰਾਂ ਨੂੰ ਵਾਚਿਆ ਜਾਵੇ ਤਾਂ ਦੋ ਤਿੰਨ ਗੱਲਾਂ ਹੀ ਨਿਕਲਦੀਆਂ ਹਨ। ਇੱਕ ਤਾਂ ਇਹ ਕਿ ਪੱਛਮੀ ਸਭਿਆਚਾਰ ਵਿੱਚ ਬੰਦਾ ਵਿਅਕਤੀਵਾਦੀ ਹੋ ਜਾਂਦਾ ਹੈ, ਉਸਦੇ ਸਮਾਜਿਕ ਸਰੋਕਾਰ ਨਹੀਂ ਰਹਿੰਦੇ, ਬੰਦਾ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਪੈ ਜਾਂਦਾ ਹੈ ਅਤੇ ਇਹ ਕਿ ਉਸ ਸਮਾਜ ਵਿੱਚ ਵਿਰੋਧੀ ਲਿੰਗਾਂ ਦੇ ਮੇਲਜੋਲ ਤੇ ਕੋਈ ਰੋਕ ਨਹੀਂ ਹੈ।

ਬਿਨਾਂ ਸ਼ੱਕ ਕਿਸੇ ਵੀ ਪੱਖ ਦਾ ਅੱਤ ਤੱਕ ਵਧ ਜਾਣਾ ਸਮਾਜ ਲਈ ਮਾੜਾ ਹੁੰਦਾ ਹੈ ਅਤੇ ਉਪਰੋਕਤ ਗੱਲਾਂ ਵੀ ਆਪਣੇ ਅਤਿ ਰੂਪ ਵਿੱਚ ਮਾੜੀਆਂ ਹਨ। ਪਰ

44