ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤੋਂ ਬਾਅਦ ਇਕਹਰੇ ਪਰਿਵਾਰ ਦਾ ਯੁਗ ਆਇਆ ਜਿਸ ਵਿੱਚ ਵਿਅਕਤੀ ਦੀਆਂ ਲੋੜਾਂ ਅਤੇ ਖਾਹਿਸ਼ਾਂ ਨੂੰ ਪੂਰਾ ਕਰ ਸਕਣ ਦੀ ਕੁਝ ਵਧੇਰੇ ਖੁੱਲ੍ਹ ਮਿਲੀ। ਵਿਗਿਆਨਕ ਤਰੱਕੀ ਅਤੇ ਸਮਾਜਿਕ ਵਿਕਾਸ ਦੇ ਸਦਕਾ ਹੁਣ ਅਜਿਹਾ ਦੌਰ ਆ ਰਿਹਾ ਹੈ ਜਦ ਵਿਅਕਤੀ ਸਮਾਜ ਨੂੰ ਕੋਈ ਹਾਨੀ ਪਹੁੰਚਾਏ ਬਗੈਰ ਆਪਣੇ ਜੀਵਨ ਨੂੰ ਆਪਣੇ ਢੰਗ ਨਾਲ ਜਿਉਂ ਸਕਦਾ ਹੈ। ਇਸ ਵਿੱਚ ਵਿਅਕਤੀ ਆਪਣੀ ਆਜਾਦੀ ਉਤੇ ਘੱਟੋ ਘੱਟ ਬੰਧਨ ਲਗਾਕੇ ਵੀ ਸਮਾਜ ਵਿੱਚ ਉਪਯੋਗੀ ਹਿੱਸਾ ਪਾਉਂਦਾ ਹੈ। ਨਵਾਂ ਸਭਿਆਚਾਰ ਇਸੇ ਪਾਸੇ ਵੱਲ ਲਿਜਾਵੇਗਾ। ਪਰ ਸਾਡੇ ਪੁਰਾਤਨ ਸਭਿਆਚਾਰ ਦੇ ਰਖਵਾਲਿਆਂ ਨੂੰ ਇਉਂ ਜਾਪਦਾ ਹੈ ਕਿ ਵਿਅਕਤੀ ਉਤੇ ਵੱਧ ਤੋਂ ਵੱਧ ਬੰਧਨ ਲਗਾ ਕੇ ਹੀ ਸਮਾਜ ਦਾ ਭਲਾ ਕੀਤਾ ਜਾ ਸਕਦਾ ਹੈ।

ਚਾਹੇ ਪਰਿਵਰਤਨ ਦੇ ਵਿਰੋਧੀ ਕੁਝ ਲੋਕਾਂ ਵੱਲੋਂ 'ਪੱਛਮੀ ਸਭਿਆਚਾਰਕ ਹਨੇਰੀ' ਵਰਗੇ ਸ਼ਬਦ ਵਰਤੇ ਜਾ ਰਹੇ ਹਨ ਪਰ ਸਾਡੀ ਸਭਿਆਚਾਰਕ ਤਬਦੀਲੀ ਐਨੀ ਤੇਜੀ ਨਾਲ ਨਹੀਂ ਵਾਪਰ ਰਹੀ ਕਿ ਇਸ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ ਕੀਤੀ ਜਾਵੇ। ਅਜੇ ਤਾਂ ਨਵੀਂ ਪੀੜ੍ਹੀ ਵੱਲੋਂ ਜਾਤ ਪਾਤ ਦੀ ਹੱਦ ਉਲੰਘ ਕੇ ਕਰਵਾਏ ਜਾਂਦੇ ਹਰ ਇੱਕ ਵਿਆਹ ਤੇ ਕਤਲਾਂ ਤੱਕ ਦੀ ਨੌਬਤ ਆ ਜਾਂਦੀ ਹੈ। ਅਜੇ ਤਾਂ ਸਾਧਾਂ ਦੇ ਡੇਰਿਆਂ ਜਾਂ ਹੋਰ ਧਾਰਮਿਕ ਸਥਾਨਾਂ ਤੇ ਬੇਥਾਹ ਭੀੜ ਜੁੜਦੀ ਹੈ ਕਿਉਂਕਿ ਇਸ ਸਭਿਆਚਾਰ ਹੇਠ ਦੱਬੀਆਂ ਇਛਾਵਾਂ ਦੇ ਪ੍ਰਗਟਾ ਕਰਨ ਦੇ ਜਾਂ ਉਨ੍ਹਾਂ ਨੂੰ ਕਿਸੇ ਵਿੰਗੇ ਟੇਢੇ ਢੰਗ ਨਾਲ ਪੂਰਾ ਕਰਨ ਦੇ ਮੌਕੇ ਅਜਿਹੀਆਂ ਥਾਵਾਂ ਤੇ ਹੀ ਮਿਲਦੇ ਹਨ। ਅਜੇ ਤਾਂ ਸੁੱਚੇ ਸੂਰਮੇ ਨੂੰ ਨਾਇਕ ਮੰਨਕੇ ਉਸਦਾ ਕਿੱਸਾ ਗਾਇਆ ਜਾਂਦਾ ਹੈ ਜਦ ਕਿ ਉਸਦੀ ਸੂਰਮਗਤੀ ਐਨੀ ਕੁ ਸੀ ਕਿ ਉਸਨੇ ਆਪਣੀ ਭਾਬੀ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਨਰੈਣੇ ਨਾਲ ਆਪਣੇ ਨਰੜ ਨੂੰ ਭੋਗਣ ਦੀ ਬਜਾਏ ਆਪਣੇ ਰੂਹ ਦੇ

47