ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਈ ਨਾਲ ਸਬੰਧ ਰੱਖਣਾ ਲੋਚਦੀ ਸੀ। ਅਜੇ ਤਾਂ ਬੰਦੇ ਨੂੰ ਆਪਣੀ ਸ਼ਕਲ ਸੂਰਤ ਵੀ ਆਪਣੀ ਮਰਜੀ ਦੀ ਬਨਾਉਣ ਦਾ ਅਧਿਕਾਰ ਦੇਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਜੇ ਨਵੀਂ ਪੀੜ੍ਹੀ ਇਸਨੂੰ ਬਦਲਣ ਦੀ ਕੋਸ਼ਿਸ ਕਰ ਰਹੀ ਹੈ ਤਾਂ ਉਸਦਾ ਸਮਰਥਨ ਕੀਤਾ ਜਾਣਾ ਬਣਦਾ ਹੈ।

ਨੌਜਵਾਨ ਪੀੜ੍ਹੀ ਨੂੰ ਵੈਸੇ ਤਾਂ ਸਦਾ ਹੀ ਪੁਰਾਈ ਪੀੜ੍ਹੀ ਵੱਲੋਂ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਪਰ ਅੱਜ ਕੱਲ ਇਸ ਨਵੀਂ ਪੀੜ੍ਹੀ ਨੂੰ ਕੋਸਣ ਦਾ ਰਿਵਾਜ ਕੁਝ ਜਿਆਦਾ ਹੀ ਚੱਲ ਰਿਹਾ ਹੈ। ਕਲਮਾਂ ਤੇ ਕਾਬਜ ਅਧਖੜ੍ਹ ਪੀੜ੍ਹੀ ਨੂੰ ਜਾਪਦਾ ਹੈ ਕਿ ਅਸੀਂ ਬੜੇ ਚੰਗੇ ਸਾਂ, ਸਮਾਜ ਲਈ ਬੜਾ ਕੁਝ ਕਰਦੇ ਸੀ ਪਰ ਨਵੀਂ ਪੀੜ੍ਹੀ ਪੁਛਦੀ ਹੈ ਕਿ ਤੁਸੀਂ ਭਲਾ ਸਮਾਜ ਨੂੰ ਕਿੰਨਾਂ ਕੁ ਅੱਗੇ ਲੈ ਗਏ। ਜੋ ਕੁਝ ਨਵੇਂ ਸਭਿਆਚਾਰ ਦੇ ਜੁੰਮੇ ਲਾਇਆ ਜਾਂਦਾ ਹੈ ਇਹਦੇ ਵਿਚੋਂ ਬਹੁਤਾ ਕੁਝ ਪਹਿਲਾਂ ਵੀ ਚਲਦਾ ਸੀ ਕਿਉਂਕਿ ਇਹ ਮਾੜੇ ਕਹੇ ਜਾਂਦੇ ਕਾਰਜ ਮਨੁੱਖੀ ਫਿਤਰਤ ਦਾ ਹਿੱਸਾ ਹਨ, ਵਿਅਕਤੀ ਇਨ੍ਹਾਂ ਨੂੰ ਕਰਦੇ ਰਹਿੰਦੇ ਹਨ ਅਤੇ ਸਮਾਜ ਇਨ੍ਹਾਂ ਨੂੰ ਰੋਕਣ ਲਈ ਵਾਹ ਲਾਉਂਦਾ ਰਹਿੰਦਾ ਹੈ। ਪਹਿਲਾਂ ਲੋਕੀਂ ਔਰਤ ਦਾ ਮੇਕਅੱਪ ਕਰਕੇ ਨੱਚਦੇ ਬੰਦੇ (ਨਾਚਾਰ) ਨੂੰ ਵੇਖਕੇ ਕਮਲੇ ਹੋਏ ਰਹਿੰਦੇ ਸਨ, ਹੁਣ ਸੱਚੀਂ-ਮੁੱਚੀ ਦੀ ਔਰਤ (ਡਾਂਸਰ) ਨੱਚਦੀ ਵੇਖ ਲੈਂਦੇ ਹਨ। ਔਰਤ ਬਣੇ ਬੰਦੇ ਨੂੰ ਨੱਚਦਾ ਵੇਖਣ ਨਾਲੋਂ ਅਸਲੀ ਔਰਤ ਨੂੰ ਨੱਚਦੀ ਵੇਖ

ਲੈਣਾ ਜਿਆਦਾ ਮਾੜਾ ਕਿਵੇਂ ਹੈ? ਮਨੁੱਖ ਦੇ ਕਾਮੁਕ ਵੇਗ ਦਾ ਪ੍ਰਗਟਾਅ ਕਰਨ ਲਈ ਪਹਿਲਾਂ ਵੀ ਹਜਾਰਾਂ ਇਹੋ ਜਿਹੀਆਂ ਬੋਲੀਆਂ ਜੋੜੀਆਂ ਗਈਆਂ ਅਤੇ ਮਾਘੀ ਸਿੰਘ ਵਰਗੇ ਮਸ਼ਹੂਰ ਕਿੱਸਾਕਾਰਾਂ ਨੇ ਛੰਦ ਜੋੜੇ ਹੋਏ ਸਨ ਜੋ ਮੌਜੂਦਾ ਗੀਤਾਂ ਨਾਲੋਂ ਕਿਤੇ ਵੱਧ ਅਸ਼ਲੀਲ ਸਨ। ਫਰਕ ਸਿਰਫ ਐਨਾ ਹੀ ਹੈ ਕਿ ਹੁਣ ਉਨ੍ਹਾਂ ਦਾ ਲਿਖਤੀ ਜਾਂ ਆਵਾਜ ਦੇ ਰੂਪ ਵਿੱਚ ਰਿਕਾਰਡ ਹੋਣ ਕਰਕੇ ਸਬੂਤ ਬਣ ਜਾਂਦਾ ਹੈ ਅਤੇ ਉਹ ਵੱਡੇ

48