ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰੋਕਤ ਵਿਚਾਰਾਂ ਨੂੰ ਤੱਤ ਰੂਪ ਵਿੱਚ ਪੇਸ਼ ਕਰਦੇ ਹੋਏ ਕਿਹਾ ਜਾ ਸਕਦਾ ਹੈ ਕਿ ਸਾਡਾ ਸਭਿਆਚਾਰ ਕੁਦਰਤੀ ਖੇਤੀਬਾੜੀ ਦੇ ਦੌਰ ਦੀਆਂ ਸੀਮਤਾਈਆਂ ਵਿਚੋਂ ਉਪਜਿਆ ਸਭਿਆਚਾਰ ਹੈ ਜੋ ਮੌਜੂਦਾ ਸਨਅਤੀ ਦੌਰ ਨਾਲ ਉੱਕਾ ਹੀ ਬੇਮੇਲ ਹੈ। ਇਹ ਸਾਡੀ ਆਰਥਿਕ ਸਮਾਜਿਕ ਤਰੱਕੀ ਦੇ ਰਾਹ ਵਿੱਚ ਰੋੜਾ ਹੈ। ਇਹ ਇਛਾਵਾਂ ਦੀ ਪੂਰਤੀ ਲਈ ਮਨੁੱਖੀ ਸਮਰਥਾਵਾਂ ਨੂੰ ਵਿਕਸਿਤ ਕਰਨ ਦੀ ਬਜਾਏ ਬੇਲੋੜੇ ਬੰਧਨ ਲਗਾ ਕੇ ਇਛਾਵਾਂ ਨੂੰ ਦਬਾਉਣ ਨੂੰ ਤਰਜੀਹ ਦਿੰਦਾ ਹੈ। ਬਿਹਤਰ ਜ਼ਿੰਦਗੀ ਲਈ ਵਿਅਕਤੀਗਤ ਅਤੇ ਸਮਾਜਿਕ ਵਿਕਾਸ ਵਿੱਚ ਅੜਿੱਕਾ ਬਨਣ ਵਾਲੇ ਇਸ ਸਭਿਆਚਾਰ ਨੂੰ ਤੇਜੀ ਨਾਲ ਤਬਦੀਲ ਕਰਨ ਦੀ ਲੋੜ ਹੈ।

ਪੱਛਮੀ ਸਭਿਆਚਾਰ ਜਾਂ ਸਭਿਆਚਾਰ ਦੇ ਵਿਸ਼ਵੀਕਰਣ ਨੂੰ ਹਊਆ ਬਣਾਕੇ ਨਿੰਦੀ ਜਾਣ ਦੀ ਬਜਾਏ ਇਨ੍ਹਾਂ ਪ੍ਰਤੀ ਸੰਤੁਲਿਤ ਪਹੁੰਚ ਅਪਣਾਕੇ ਸਾਡੇ ਸਮਾਜ ਲਈ ਲੋੜੀਂਦੀਆਂ ਤਬਦੀਲੀਆਂ ਕਰਨ ਵਿੱਚ ਇਹਨਾਂ ਦੀ ਇਤਹਾਸਕ

ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਸਭਿਆਚਾਰਕ ਤਬਦੀਲੀਆਂ ਤੋਂ ਡਰਨ ਦੀ ਬਜਾਏ ਇਹਨਾਂ ਨੂੰ ਠੀਕ ਸੇਧ ਦਿੰਦੇ ਹੋਏ ਅਪਨਾਉਣ ਦੀ ਲੋੜ ਹੈ।

50