ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭਿਆਚਾਰਕ ਪ੍ਰੀਵਰਤਨਾਂ ਪ੍ਰਤੀ ਸੰਤੁਲਿਤ ਪ੍ਰਤੀਕਰਮ

ਸਭਿਆਚਾਰ ਇੱਕ ਪ੍ਰੀਵਰਤਨਸ਼ੀਲ ਵਰਤਾਰਾ ਹੈ ਜੋ ਅੰਦਰੂਨੀ ਪ੍ਰਸਥਿਤੀਆਂ ਅਤੇ ਬਾਹਰੀ ਪ੍ਰਭਾਵਾਂ ਦੇ ਅਨੁਸਾਰ ਤਬਦੀਲ ਹੁੰਦਾ ਰਹਿੰਦਾ ਹੈ। ਤਕਨੀਕੀ ਵਿਕਾਸ ਦੀ ਦਰ ਦਾ ਸਭਿਆਚਾਰਕ ਪ੍ਰੀਵਰਤਨਾਂ ਦੀ ਦਰ ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਸਭਿਆਚਾਰ ਦੀ ਜੜ੍ਹਤਾ ਦੇ ਗੁਣ ਕਾਰਨ ਸਭਿਆਚਾਰਕ ਤਬਦੀਲੀਆਂ ਦਾ ਸਮਾਜ ਦੇ ਇੱਕ ਹਿੱਸੇ ਵੱਲੋਂ ਵਿਰੋਧ ਤਾਂ ਹੁੰਦਾ ਹੈ ਪਰ ਨਵੀਆਂ ਹਾਲਤਾਂ ਦੇ ਸਨਮੁੱਖ ਇਹ ਵਿਰੋਧ ਹੌਲੀ ਹੌਲੀ ਮੱਠਾ ਪੈਂਦਾ ਜਾਂਦਾ ਹੈ ਅਤੇ ਨਵੇਂ ਸਭਿਆਚਾਰਕ ਪ੍ਰਤੀਮਾਨ ਸਮਾਜ ਵਿੱਚ ਪ੍ਰਵਾਨ ਹੁੰਦੇ ਜਾਂਦੇ ਹਨ।

ਸੋ ਸਪਸ਼ਟ ਹੈ ਕਿ ਪੁਰਾਣੇ ਸਭਿਆਚਾਰ ਨੂੰ ਜੱਫਾ ਮਾਰ ਕੇ ਤਾਂ ਨਹੀਂ ਰੱਖਿਆ ਜਾ ਸਕਦਾ ਪਰ ਇਸ ਤੋਂ ਅੱਗੇ ਸਵਾਲ ਹੈ ਕਿ ਸਭਿਆਚਾਰ ਜਿਸ ਤਰ੍ਹਾਂ ਕਿ ਬਦਲ ਰਿਹਾ ਹੈ ਕੀ ਇਸ ਨੂੰ ਇਵੇਂ ਹੀ ਆਪ ਮੁਹਾਰੇ ਬਦਲਣ ਦਿੱਤਾ ਜਾਵੇ ਜਾਂ ਇਸ ਵਿੱਚ ਕੋਈ ਚੇਤੰਨ ਦਖ਼ਲਅੰਦਾਜੀ ਕਰ ਕੇ ਇਸ ਵਿਚੋਂ ਨਾਂਹ-ਪੱਖੀ ਅੰਸ਼ਾਂ ਦੀ ਛਾਂਟੀ ਅਤੇ ਚੰਗੇ ਪੱਖਾਂ ਨੂੰ ਮਜਬੂਤ ਕੀਤਾ ਜਾ ਸਕਦਾ ਹੈ? ਖਾਸ ਕਰ ਮੌਜੂਦਾ ਸਮੇਂ ਵਿੱਚ ਸੰਚਾਰ ਸਾਧਨਾਂ ਦੇ ਪੈਦਾਵਾਰੀ ਸਾਧਨਾਂ ਨਾਲੋਂ ਵੱਧ ਤੇਜੀ ਨਾਲ ਵਿਕਸਿਤ ਹੋ ਜਾਣ ਸਦਕਾ ਟੈਲੀਵੀਜ਼ਨ, ਇੰਟਰਨੈੱਟ ਅਤੇ ਮੋਬਾਈਲ ਆਦਿ ਰਾਹੀਂ ਸਭਿਆਚਾਰ ਨੂੰ ਵੱਧ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਭਿਆਚਾਰਕ ਤਬਦੀਲੀ ਪੈਦਾਵਾਰੀ ਤਕਨੀਕ ਦੇ ਵਿਕਾਸ ਵਿੱਚੋਂ ਨਿਕਲਣ ਦੀ ਬਜਾਏ ਸੂਚਨਾ ਦੇ ਵਿਕਾਸ ਵਿੱਚੋਂ ਨਿਕਲ ਰਹੀ ਹੈ। ਇਸੇ ਕਰਕੇ ਸਾਡੇ ਵਰਗੇ ਦੇਸ਼ਾਂ

51