ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਇਨ੍ਹਾਂ ਸਭਿਆਚਾਰਕ ਤਬਦੀਲੀਆਂ ਬਾਰੇ ਪ੍ਰਤੀਕਰਮ ਵੀ ਸਹਿਜ ਨਾ ਹੋ ਕੇ ਤਿੱਖੇ ਰੂਪ ਵਿੱਚ ਪ੍ਰਗਟ ਹੋ ਰਹੇ ਹਨ।

ਪੱਛਮੀ ਦੇਸ਼ਾਂ ਵਿੱਚ ਉਥੋਂ ਦਾ ਸਭਿਆਚਾਰ ਤਕਨੀਕੀ ਤਰੱਕੀ ਦੇ ਮਗਰ ਮਗਰ ਉਸਦੇ ਅਧਾਰ 'ਤੇ ਵਿਕਸਿਤ ਹੋਇਆ ਹੈ। ਪਰ ਸਾਡੇ ਵਰਗੇ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਮਾਮਲਾ ਉਲਟਾ ਹੋ ਗਿਆ ਹੈ, ਵਿਕਸਿਤ ਦੇਸ਼ਾਂ ਦਾ ਮਸ਼ੀਨੀ ਸਭਿਆਚਾਰ ਪਹਿਲਾਂ ਆ ਰਿਹਾ ਹੈ ਜਦ ਕਿ ਤਕਨੀਕ ਸਗੋਂ ਹੌਲੀ ਹੌਲੀ ਵਿਕਸਿਤ ਹੋ ਰਹੀ/ਬਾਹਰੋਂ ਆ ਰਹੀ ਹੈ। ਇਸਦਾ ਨਤੀਜਾ ਇਹ ਨਿਕਲਦਾ ਹੈ ਕਿ ਆਮ ਜਨਤਾ ਦੀ ਮਾਨਸਿਕਤਾ ਇਸ ਨਵੇਂ ਸਭਿਆਚਾਰ ਦੇ ਅਨੁਸਾਰੀ ਨਹੀਂ ਬਈ ਹੁੰਦੀ ਹੈ, ਉਸਨੂੰ ਇਹ ਵਰਤਾਰਾ ਪੱਛਮ ਦਾ 'ਸਭਿਆਚਾਰਕ ਹੱਲਾ' ਲਗਦਾ ਹੈ, ਆਪਣੀ ਸਭਿਆਚਾਰਕ ਹੋਂਦ ਖਤਮ ਹੁੰਦੀ ਜਾਪਦੀ ਹੈ। ਸਿੱਟੇ ਵਜੋਂ ਆਪਣੀ ਸਭਿਆਚਾਰਕ ਪਛਾਣ ਬਚਾਉਣ ਦੀਆਂ ਲਹਿਰਾਂ ਉਠਦੀਆਂ ਹਨ ਜੋ ਅਕਸਰ ਕੌਮੀ ਜਾਂ ਇਲਾਕਾਈ ਸ਼ਾਵਨਵਾਦ, ਧਾਰਮਿਕ ਮੂਲਵਾਦ ਜਾਂ ਬੀਤੇ ਵੱਲ ਮੋੜੇ ਦੇ ਗਲਤ ਰੁਝਾਨਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸੇ ਕਰਕੇ ਸਾਨੂੰ ਸਭਿਆਚਾਰ ਦੇ ਖੇਤਰ ਵਿੱਚ ਦੋ ਉਲਟ ਵਰਤਾਰੇ ਇਕੱਠੇ ਵਾਪਰ ਰਹੇ ਨਜ਼ਰ ਆਉਂਦੇ ਹਨ - ਸਭਿਆਚਾਰ ਦੇ ਵਿਸ਼ਵੀਕਰਨ ਦਾ ਅਤੇ ਸਥਾਨਿਕ ਸਭਿਆਚਾਰਕ ਪਛਾਣ ਦੀਆਂ ਲਹਿਰਾਂ ਦਾ ਵਰਤਾਰਾ।

ਪ੍ਰਤੀਕਰਮ:

ਉਪਰੋਕਤ ਵਰਣਨ ਕੀਤੇ ਕਾਰਣਾਂ ਸਦਕਾ ਪ੍ਰਤੀਕਰਮਾਂ ਦਾ ਮੁੱਖ ਰੁਝਾਨ ਬੀਤੇ ਵੱਲ ਮੁੜਨ ਦਾ ਹੈ। ਬੀਤੇ ਦੀਆਂ ਸਿਮਰਤੀਆਂ ਲੋਕ ਚੇਤਨਾ ਵਿੱਚ ਡੂੰਘੀ ਤਰ੍ਹਾਂ

52