ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਸੀਆਂ ਹੁੰਦੀਆਂ ਹਨ, ਬੀਤੇ ਦਾ ਸਭਿਆਚਾਰ ਸਾਡੇ ਸਮੂਹਿਕ ਅਵਚੇਤਨ ਦਾ ਅੰਗ ਬਣਿਆ ਹੁੰਦਾ ਹੈ, ਇਸ ਲਈ ਇਹ ਰੁਝਾਨ ਲੋਕ ਮਾਨਸਿਕਤਾ ਨੂੰ ਸੌਖਿਆਂ ਪ੍ਰਭਾਵਿਤ ਕਰਦਾ ਹੈ। ਬੀਤੇ ਸਮੇਂ ਦਾ ਸਭਿਆਚਾਰ ਧਰਮ ਅਧਾਰਿਤ ਸਭਿਆਚਾਰ ਸੀ, ਧਰਮ ਸਭਿਆਚਾਰ ਦੇ ਹੋਰ ਅੰਸ਼ਾਂ ਨੂੰ ਆਪਣੇ ਕਲਾਵੇ ਵਿੱਚ ਹੀ ਲਈ ਰਖਦਾ ਸੀ, ਇਸ ਲਈ ਬੀਤੇ ਸਭਿਆਚਾਰ ਵੱਲ ਮੁੜਨ ਦਾ ਰੁਝਾਨ ਧਰਮ ਦਾ ਆਸਰਾ ਲੈਂਦਾ ਹੈ। ਮੌਜੂਦਾ ਦੌਰ ਵਿੱਚ ਚੱਲ ਰਹੀਆਂ ਧਾਰਮਿਕ ਮੂਲਵਾਦ ਦੀਆਂ ਸ਼ਕਤੀਸ਼ਾਲੀ ਲਹਿਰਾਂ ਪਿੱਛੇ ਇਸ ਸਭਿਆਚਾਰਕ ਰੁਝਾਨ ਦੀ ਮਾਨਸਿਕਤਾ ਕਾਰਜਸ਼ੀਲ ਹੁੰਦੀ ਹੈ। ਪਰੰਤੂ ਆਪਣੀ ਸਾਰੀ ਸ਼ਕਤੀ ਦੇ ਬਾਵਜੂਦ ਇਹ ਰੁਝਾਨ ਆ ਰਹੇ ਸਭਿਆਚਾਰਕ ਪ੍ਰਬੰਧ ਵਿੱਚ ਕੋਈ ਫੈਸਲਾਕੁੰਨ ਮਹੱਤਵ ਨਹੀਂ ਰਖਦਾ। ਕਿਸੇ ਵੀ ਦੌਰ ਦੇ ਸਭਿਆਚਾਰ ਲਈ ਬੁਨਿਆਦੀ ਢਾਂਚਾ ਉਸ ਦੌਰ ਦੇ ਪੈਦਾਵਾਰੀ ਢੰਗਾਂ ਵਿੱਚੋਂ ਉਸਰਦਾ ਹੈ। ਪੈਦਾਵਾਰ ਦੇ ਮਸ਼ੀਨੀਕਰਨ ਅਤੇ ਉਸਤੋਂ ਅੱਗੇ ਸਵੈਚਾਲੀਕਰਨ (Automation) ਸਦਕਾ ਜਦ ਨਵੇਂ ਆਰਥਿਕ - ਸਮਾਜਿਕ ਰਿਸ਼ਤੇ ਪੈਦਾ ਹੋ ਰਹੇ ਹਨ ਤਾਂ ਬੀਤੇ ਸਮੇਂ ਦਾ ਧਰਮ ਅਧਾਰਿਤ ਸਭਿਆਚਾਰ ਕਿਵੇਂ ਕਾਇਮ ਰਹਿ ਸਕਦਾ ਹੈ? ਇਸੇ ਕਰਕੇ ਧਾਰਮਿਕ ਮੂਲਵਾਦ ਆਸਰੇ ਚੱਲ ਰਹੀਆਂ ਇਸ ਰੁਝਾਨ ਦੀਆਂ ਲਹਿਰਾਂ ਕੁਝ ਸਾਲਾਂ ਬਾਅਦ ਬਿਨਾਂ ਕੋਈ ਸਿੱਟਾ ਕੱਢਿਆਂ ਖਤਮ ਹੋ ਜਾਂਦੀਆਂ ਹਨ।

ਦੂਸਰਾ ਰੁਝਾਨ ਸਮੇਂ ਤੋਂ ਅੱਗੇ ਲੰਘਣ ਦਾ ਹੈ। ਇਸ ਰੁਝਾਨ ਤਹਿਮ ਸਮਾਜਵਾਦੀ ਦੌਰ ਦਾ ਸਭਿਆਚਾਰ ਉਸਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸਦੀ ਸਭ ਤੋਂ ਵਰਣਨਯੋਗ ਮਿਸਾਲ ਚੀਨੀ ਸਭਿਆਚਾਰਕ ਇਨਕਲਾਬ ਸੀ

ਜਿਥੇ ਇਹ ਚੇਤੰਨ ਤੌਰ ਤੇ ਇੱਕ ਲਹਿਰ ਦੇ ਰੂਪ ਵਿੱਚ ਉਭਾਰਿਆ ਗਿਆ, ਜਿਥੇ

53