ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੌਧਿਕ ਅਤੇ ਸਰੀਰਕ ਕੰਮ ਕਰਨ ਵਾਲਿਆਂ ਵਿਚਕਾਰ ਸਭਿਆਚਾਰਕ ਵਖਰੇਵੇਂ ਖਤਮ ਕਰਨ ਲਈ ਯਤਨ ਕੀਤੇ ਗਏ, ਜਿਥੇ ਸਭਿਆਚਾਰਕ ਕਾਇਆ ਪਲਟੀ ਨਾਲ ਨਿੱਜਵਾਦੀ ਸੋਚ ਦੀ ਜਗ੍ਹਾ ਤੇ ਸਮੂਹਿਕ ਸੋਚ ਵਾਲੀ ਮਾਨਸਿਕਤਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸੇ ਤਰ੍ਹਾਂ ਸਮਾਜਵਾਦੀ ਸਮਾਜ ਦੇ ਆਦਰਸ਼ਾਂ ਨੂੰ ਪ੍ਰਣਾਈਆਂ ਹੋਰ ਕਮਿਊਨਿਸਟ ਪਾਰਟੀਆਂ ਵੱਲੋਂ ਵੀ ਆਪਣੇ ਕਾਡਰ 'ਤੇ ਜਾਂ ਹੋਰ ਪ੍ਰਭਾਵ ਖੇਤਰਾਂ ਉਤੇ ਇਸਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਰੁਝਾਨ ਹਾਂ-ਪੱਖੀ ਤਾਂ ਅਖਵਾ ਸਕਦਾ ਹੈ ਪਰੰਤੂ ਬਾਹਰਮੁਖੀ ਪਦਾਰਥਕ ਹਾਲਤਾਂ ਨਾਲ ਮੇਲ ਨਾ ਖਾਂਦਾ ਹੋਣ ਕਰਕੇ ਅਮਲ ਵਿੱਚ ਬਹੁਤ ਸੀਮਿਤ ਸਿੱਟੇ ਕੱਢਦਾ ਹੈ। ਭਾਰੂ ਪੂੰਜੀਵਾਦੀ ਸਭਿਆਚਾਰ ਫਿਰ ਇਸਨੂੰ ਤੋੜ ਦਿੰਦਾ ਹੈ। ਅਜਿਹਾ ਸਭਿਆਚਾਰ ਉਸਰਨ ਲਈ ਮਨੁੱਖਾਂ ਵਿਚਕਾਰ ਆਰਥਿਕ-ਸਮਾਜਿਕ-ਰਾਜਨੀਤਕ ਵਖਰੇਵੇਂ ਖਤਮ ਹੋ ਕੇ ਸੰਪੂਰਨ ਬਰਾਬਰਤਾ ਦੇ ਰਿਸ਼ਤੇ ਹੋਏ ਜਰੂਰੀ ਹਨ। ਇਹ ਵਖਰੇਵੇਂ ਖਤਮ ਹੋਏ ਆਪਣੇ ਆਪ ਵਿੱਚ ਬਹੁਤ ਲੰਬੀ ਪ੍ਰਕਿਰਿਆ ਹੈ ਜਿਸਦੇ ਲਈ ਤਕਨੀਕ ਅਤੇ ਪੈਦਾਵਾਰ ਦਾ ਬਹੁਤ ਉੱਚਾ ਪੱਧਰ ਲੋੜੀਂਦਾ ਹੈ, ਜਿਸ ਦੇ ਆਧਾਰ ਤੇ ਆਰਥਿਕ-ਸਮਾਜਿਕ-ਰਾਜਨੀਤਕ ਵਖਰੇਵੇਂ ਖਤਮ ਹੋਣ ਦੀ ਪ੍ਰਕਿਰਿਆ ਚਲਦੀ ਹੈ ਅਤੇ ਅਜਿਹਾ ਸਭਿਆਚਾਰ ਸਥਾਪਿਤ ਹੋਣਾ ਸੰਭਵ ਬਣਦਾ ਹੈ। ਇਸ ਸਾਰੀ ਪ੍ਰਕਿਰਿਆ ਨੂੰ ਉਲਟੇ ਪਾਸਿਓਂ ਨਹੀਂ ਚਲਾਇਆ ਜਾ ਸਕਦਾ। ਮੌਜੂਦਾ ਹਾਲਤਾਂ ਵਿੱਚ ਅਜਿਹਾ ਸਭਿਆਚਾਰ ਕੇਵਲ ਬਾਹਰੀ ਪ੍ਰਚਾਰ ਦੇ ਜੋਰ ਉਸਾਰਿਆ ਜਾਂਦਾ ਹੈ, ਇਸ ਦੀਆਂ ਜੜ੍ਹਾਂ ਚਲ ਰਹੇ ਪੈਦਾਵਾਰੀ ਪ੍ਰਬੰਧ ਵਿੱਚ ਨਹੀਂ ਹੁੰਦੀਆਂ, ਇਸ ਲਈ ਉਲਟ ਕਿਸਮ ਦਾ ਬਾਹਰੀ ਪ੍ਰਚਾਰ ਇਸਨੂੰ ਅਸਾਨੀ ਨਾਲ ਖਤਮ ਕਰ ਦਿੰਦਾ ਹੈ ਅਤੇ ਸਪਸ਼ਟ ਹੈ ਕਿ ਅੱਜ ਦੀਆਂ ਹਾਲਤਾਂ ਵਿੱਚ ਪੂੰਜੀਵਾਦੀ ਬਾਹਰੀ ਪ੍ਰਭਾਵ,

54