ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਵਾਦੀ ਬਾਹਰੀ ਪ੍ਰਭਾਵ ਨਾਲੋਂ ਬਹੁਤ ਜਿਆਦਾ ਹੈ ਅਤੇ ਸਮਾਜ ਵਿੱਚ ਭਾਰੂ ਆਰਥਿਕ-ਸਮਾਜਿਕ ਰਿਸ਼ਤਿਆਂ ਦੇ ਅਨੁਸਾਰੀ ਵੀ।

ਸਭਿਆਚਾਰ ਪ੍ਰਤੀ ਇੱਕ ਹੋਰ ਰੁਝਾਨ ਸੰਪੂਰਨਤਾਵਾਦੀ-ਆਦਰਸ਼ਕ ਪਹੁੰਚ ਦਾ ਹੈ। ਇਹ ਪਹੁੰਚ ਅਜਿਹਾ ਸਭਿਆਚਾਰ ਉਸਾਰਨ ਦੀ ਕਲਪਨਾ ਕਰਦੀ ਹੈ ਜਿਥੇ ਸਭਿਆਚਾਰਕ ਖੇਤਰ ਵਿੱਚ ਕੁਝ ਵੀ ਗਲਤ ਨਾ ਵਾਪਰਦਾ ਹੋਵੇ, ਸਾਰੇ ਇੱਕ ਦੂਜੇ ਨੂੰ ਮਿੱਠਾ ਬੋਲਣ, ਇੱਕ ਦੂਸਰੇ ਦੀ ਮਦਦ ਕਰਨ ਨੂੰ ਤਤਪਰ ਰਹਿਣ, ਹਰ ਇੱਕ ਨੇ ਆਪਣੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਉਤੇ ਕਾਬੂ ਪਾਇਆ ਹੋਵੇ, ਕੋਈ ਕਿਸੇ ਹੋਰ ਦੀ ਚੀਜ ਪ੍ਰਾਪਤ ਕਰਨ ਦਾ ਯਤਨ ਨਾ ਕਰੇ, ਆਪਈ ਚੀਜ਼ ਦੂਸਰਿਆਂ ਨੂੰ ਵੰਡਣ ਨੂੰ ਤਿਆਰ ਰਹੇ, ਆਦਮੀ ਆਪਣੀ ਇੱਕ ਔਰਤ ਨਾਲ ਪਿਆਰ ਕਰੇ ਦੂਜੀਆਂ ਦਾ ਸਤਿਕਾਰ ਕਰੇ, ਖੁਸ਼ੀਆਂ ਗਮੀਆਂ ਸਾਂਝੀਆਂ ਕਰੇ ਪਰ ਕੁਝ ਵੀ ਬੇਲੋੜਾ ਨਾ ਕਰੇ ਆਦਿ ਆਦਿ। ਨਵੇਂ ਨਵੇਂ ਉਠਦਿਆਂ ਧਾਰਮਿਕ ਫਿਰਕਿਆਂ ਅਤੇ ਹੋਰ ਆਦਰਸ਼ਵਾਦੀ ਪ੍ਰਚਾਰਕਾਂ ਵਲੋਂ ਅਜਿਹੇ ਯੂਟੋਪੀਆਈ ਸਭਿਆਚਾਰਾਂ ਦੀ ਵਕਾਲਤ ਕੀਤੀ ਜਾਂਦੀ ਹੈ। ਪਹਿਲਾਂ ਵਰਣਨ ਕੀਤੇ ਗਏ ਦੋਹਵਾਂ ਸਭਿਆਚਾਰਕ ਰੁਝਾਨਾਂ ਵਿੱਚ ਵੀ ਇਸ ਪਹੁੰਚ ਦੀਆਂ ਝਲਕਾਂ ਮਿਲਦੀਆਂ ਹਨ। (ਪੰਜਾਬੀ ਸੰਦਰਭ ਵਿੱਚ ਇਸਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਸਭਿਆਚਾਰ ਕਿਹਾ ਜਾ ਸਕਦਾ ਹੈ।) ਇਸ ਦੀ ਇੱਕ ਰੋਲ ਮਾਡਲ ਵਜੋਂ ਤਾਂ ਮਹੱਤਤਾ ਬਣਦੀ ਹੈ ਕਿ ਇਹਨਾਂ ਆਦਰਸ਼ਾਂ ਤੀਕ ਪਹੁੰਚਣ ਦੀਆਂ ਕੋਸ਼ਿਸ਼ਾਂ ਚਲਦੀਆਂ ਰਹਿੰਦੀਆਂ ਹਨ। ਹਰ ਸਭਿਆਚਾਰਕ ਲਹਿਰ ਇਸ ਤਰ੍ਹਾਂ ਦੇ ਆਦਰਸ਼ ਸਾਹਮਣੇ ਰਖਦੀ ਹੈ। ਪਰ ਸਭਿਆਚਾਰ ਤਾਂ ਇੱਕ ਗਤੀਸ਼ੀਲ ਵਰਤਾਰਾ ਹੈ ਜਿਸ ਦੀਆਂ ਆਪਣੀਆਂ ਵਿਰੋਧਤਾਈਆਂ ਹੁੰਦੀਆਂ ਹਨ। ਇੱਕ ਪਾਸੇ ਵਿਅਕਤੀ ਦੀਆਂ ਜਾਤੀ ਲੋੜਾਂ, ਇੱਛਾਵਾਂ ਹੁੰਦੀਆਂ ਹਨ, ਦੂਸਰੇ ਪਾਸੇ

55