ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜ ਦੀਆਂ ਲੋੜਾਂ, ਇੱਛਾਵਾਂ ਹੁੰਦੀਆਂ ਹਨ। ਵਿਅਕਤੀ ਦੀਆਂ ਇਹਨਾਂ ਲੋੜਾਂ ਇੱਛਾਵਾਂ ਦੀ ਪੂਰਤੀ ਦਾ, ਸਮਾਜ ਦੀਆਂ ਲੋੜਾਂ-ਇੱਛਾਵਾਂ ਨਾਲ ਤਾਲਮੇਲ ਬਿਠਾਉਣ ਦੀ ਪ੍ਰਕਿਰਿਆ ਵਿੱਚੋਂ ਹੀ ਹਰ ਦੌਰ ਦਾ ਯਥਾਰਥਿਕ ਸਭਿਆਚਾਰ ਉਸਰਦਾ ਹੈ। ਪਰ ਉਪਰੋਕਤ ਆਦਰਸ਼ਕ ਪਹੁੰਚ ਇਸ ਪ੍ਰਕਿਰਿਆ ਨੂੰ ਨਜ਼ਰ-ਅੰਦਾਜ਼ ਕਰਦੀ ਹੋਈ ਕੇਵਲ ਸਮਾਜ ਦੀਆਂ ਲੋੜਾਂ-ਇੱਛਾਵਾਂ ਦੇ ਨਜ਼ਰੀਏ ਤੋਂ ਸਭਿਆਚਾਰਕ ਪ੍ਰਬੰਧ ਉਸਾਰਨ ਦੀ ਮੰਗ ਕਰਦੀ ਹੈ। ਮਨੁੱਖੀ ਵਿਕਾਸ ਦੇ ਸਮੁੱਚੇ ਇਤਿਹਾਸ ਦੌਰਾਨ ਪੈਦਾ ਹੋਈਆਂ ਮਾਨਸਿਕ ਪ੍ਰਵਿਰਤੀਆਂ, ਧਾਰਨਾਵਾਂ, ਇੱਛਾਵਾਂ ਆਦਿ ਦੀ ਹਕੀਕਤ ਤੋਂ ਮੁਨਕਰ ਹੁੰਦੀ ਹੈ ਅਤੇ ਨਵੇਂ ਦੌਰ ਵਿੱਚ ਨਵੀਆਂ ਪੈਦਾ ਹੋ ਰਹੀਆਂ ਪ੍ਰਵਿਰਤੀਆਂ ਨੂੰ ਵੀ ਨਜ਼ਰਅੰਦਾਜ਼ ਕਰਦੀ ਹੈ। ਸੋ ਪਹਿਲੀ ਗੱਲ ਤਾਂ ਅਮਲ ਵਿੱਚ ਅਜਿਹਾ ਆਦਰਸ਼ਕ ਸਭਿਆਚਾਰ ਉਸਰਦਾ ਹੀ ਨਹੀਂ, ਦੂਸਰਾ ਜੋ ਕਦਰਾਂ-ਕੀਮਤਾਂ, ਵਿਵਹਾਰ, ਰੀਤੀ-ਰਿਵਾਜ਼ ਅੱਜ ਆਦਰਸ਼ਕ ਲਗਦੇ ਹਨ, ਨਵੇਂ ਦੌਰ ਵਿੱਚ ਜਰੂਰੀ ਨਹੀਂ ਉਹੀ ਆਦਰਸ਼ਕ ਮੰਨੇ ਜਾਣ।

ਚੇਤੰਨ ਪ੍ਰਤੀਕਰਮਾਂ ਦਾ ਮਹੱਤਵ:

ਪ੍ਰੰਤੂ ਉਪਰੋਕਤ ਸਾਰੇ ਵਰਣਨ ਤੋਂ ਇਹ ਸਿੱਟਾ ਨਹੀਂ ਨਿਕਲਦਾ ਕਿ ਸਭਿਆਚਾਰ ਦਾ ਪੈਦਾਵਾਰੀ ਢੰਗਾਂ/ ਪਦਾਰਥਕ ਹਾਲਤਾਂ ਨਾਲ ਮੈਕਾਨਕੀ ਸਬੰਧ ਹੁੰਦਾ ਹੈ। ਕੋਈ ਵੀ ਸਭਿਆਚਾਰ ਉਸਰਨ ਵਿੱਚ ਪਦਾਰਥਕ ਹਾਲਤਾਂ ਅਤੇ ਚੇਤੰਨ ਕੋਸ਼ਿਸ਼ਾਂ ਦੋਹਾਂ ਦਾ ਰੋਲ ਹੁੰਦਾ ਹੈ। ਲੋੜ ਇਹਨਾਂ ਦੋਹਾਂ ਦੇ ਬਣਦੇ ਮਹੱਤਵ ਅਤੇ ਸੀਮਤਾਈਆਂ ਨੂੰ ਸਹੀ ਦਰਜਾ ਦੇਣ ਦੀ ਹੈ। ਇੱਕ ਖਿੱਤੇ ਦੀਆਂ ਪਦਾਰਥਕ ਹਾਲਤਾਂ ਉਥੋਂ ਦੇ ਸਭਿਆਚਾਰਕ ਵਰਤਾਰੇ ਦਾ ਇੱਕ ਦਾਇਰਾ ਨਿਸਚਿਤ ਕਰਦੀਆਂ ਹਨ। ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਹੈ ਪਦਾਰਥਕ ਹਾਲਤਾਂ/ਪੈਦਾਵਾਰੀ ਢੰਗਾਂ

56