ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਰਾ ਨਿਸਚਿਤ ਕੀਤੇ ਦਾਇਰੇ ਵਿੱਚੋਂ ਬਾਹਰ ਜਾਕੇ, ਇਹਨਾਂ ਹਾਲਤਾਂ ਨਾਲ ਬੇਮੇਲ ਕੋਈ ਇੱਛਿਤ ਸਭਿਆਚਾਰ ਤਾਂ ਉਸ ਖਿੱਤੇ ਵਿੱਚ ਨਹੀਂ ਉਸਾਰਿਆ ਜਾ ਸਕਦਾ ਪ੍ਰੰਤੂ ਚੇਤੰਨ ਕੋਸ਼ਿਸ਼ਾਂ ਨਾਲ ਉਸ ਸੰਭਵ ਸਭਿਆਚਾਰ ਵਿੱਚੋਂ ਕੁਝ ਪੱਖਾਂ ਨੂੰ ਦਬਾਇਆ, ਕੁਝ ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਕੁਝ ਹੋਰ ਨੂੰ ਉਭਾਰਿਆ ਜਾ ਸਕਦਾ ਹੈ ਯਾਨੀ ਪਦਾਰਥਕ ਹਾਲਤਾਂ ਨਾਲ ਮੇਲ ਖਾਂਦਾ ਇੱਛਿਤ ਸਭਿਆਚਾਰਕ ਉਸਾਰਿਆ ਜਾ ਸਕਦਾ ਹੈ।ਜਿਵੇਂ ਇੱਕ ਜਲਵਾਯੂ ਵਿੱਚ ਦੂਸਰੀ ਜਲਵਾਯੂ ਵਾਲੀਆਂ ਫਸਲਾਂ ਨੂੰ ਤਾਂ ਨਹੀਂ ਉਗਾਇਆ ਜਾ ਸਕਦਾ ਪ੍ਰੰਤੂ ਫਸਲਾਂ ਦਾ ਜੋ ਦਾਇਰਾ ਉਸ ਜਲਵਾਯੂ ਨੇ ਨਿਸਚਿਤ ਕਰ ਦਿੱਤਾ ਉਸ ਵਿੱਚੋਂ ਕਿਹੜੀਆਂ ਨੂੰ ਉਗਾਉਣਾ ਫਾਇਦੇਮੰਦ ਹੈ ਅਤੇ ਕਿਹੜੇ ਪੌਦਿਆਂ ਨੂੰ ਨਸ਼ਟ ਕਰਨਾ ਹੈ ਇਹ ਚੇਤੰਨ ਚੋਣ ਤੇ ਨਿਰਭਰ ਕਰਦਾ ਹੈ।

ਉਦਾਹਰਨ ਵਜੋਂ ਮਸ਼ੀਨ ਮਨੁੱਖ ਦੀ ਕੁਦਰਤ ਉਤੇ ਸਰਦਾਰੀ ਸੰਭਵ ਬਣਾਉਂਦੀ ਹੈ ਸੋ ਉਹ ਪ੍ਰਕਿਰਤੀ ਤੋਂ ਡਰਨ ਵਾਲਾ, ਪ੍ਰਕਿਰਤੀ ਦੀ ਪੂਜਾ ਕਰਨ ਵਾਲਾ ਸਭਿਆਚਾਰ ਤਾਂ ਨਹੀਂ ਰਹਿਣ ਦੇਵੇਗੀ ਪਰ ਜਦ ਮਸ਼ੀਨ ਕੇਵਲ ਖਪਤ ਕਲਚਰ ਪੈਦਾ ਕਰਕੇ ਕੁਦਰਤ ਦਾ ਅੰਨ੍ਹੇਵਾਹ ਸ਼ੋਸ਼ਣ ਕਰਦੀ ਹੈ ਤਾਂ ਸਾਨੂੰ ਚੇਤੰਨ ਤੌਰ ਤੇ ਖਪਤ ਕਲਚਰ ਨੂੰ ਲਗਾਮ ਦੇਣ ਵਾਲਾ ਸੰਤੁਲਿਤ ਕਲਚਰ ਉਸਾਰਨ ਦੀ ਲੋੜ ਪੈਂਦੀ ਹੈ। ਸੋ ਚੇਤੰਨ ਚੋਣ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਅਤੇ ਸੰਤੁਲਿਤ ਵਰਤੋਂ ਵਿੱਚ ਹੈ ਨਾ ਕਿ ਕੁਦਰਤੀ ਸ਼ਕਤੀਆਂ ਉੱਤੇ ਕਾਬੂ ਪਾਉਣਾ ਛੱਡ ਕੇ ਉਸਦੇ ਅਧੀਨ ਹੋ ਜਾਣ ਵਿੱਚ ਹੈ।

ਜੇ ਰੋਜ਼ਾਨਾ ਆਮ ਜੀਵਨ ਵਿੱਚੋਂ ਉਦਾਹਰਣ ਲਈਏ ਤਾਂ ਅਸੀਂ ਵੇਖ ਸਕਦੇ ਹਾਂ ਕਿ ਮਸ਼ੀਨਰੀ 'ਤੇ ਕੰਮ ਕਰਦੇ ਸਮੇਂ ਤੇੜ ਚਾਦਰ ਬੰਨ ਕੇ ਕੰਮ ਨਹੀਂ ਕੀਤਾ ਜਾ

57