ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਸੋ ਤਕਨੀਕੀ ਯੁੱਗ ਸਦਕਾ ਮਸ਼ੀਨ ਤੇ ਕੰਮ ਕਰਦੇ ਸਮੇਂ ਅਤੇ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਪੈਂਟ/ਪਜਾਮੇ ਨੇ ਚਾਦਰੇ ਦੀ ਜਗ੍ਹਾ ਲੈਈ ਹੀ ਸੀ ਪਰ ਜਦ ਘਰ ਅਰਾਮ ਨਾਲ ਬੈਠਣ ਸਮੇਂ ਵੀ ਚਾਦਰਾ ਨਹੀਂ ਬੰਨ੍ਹਿਆ ਜਾਂਦਾ ਜਦ ਕਿ ਇਹ ਇੱਕ Casual wear ਵਜੋਂ ਸਾਡੇ ਗਰਮ ਵਾਤਾਵਰਣ ਦੇ ਬਿਲਕੁਲ ਅਨੁਸਾਰੀ ਹੈ ਤਾਂ ਸਪਸ਼ਟ ਹੈ ਕਿ ਚਾਦਰਾ ਪਛੜੇਪਣ ਜਾਂ ਉਜੱਡਪੁਣੇ ਦਾ ਚਿੰਨ੍ਹ ਬਣਾ ਦਿੱਤਾ ਗਿਆ ਹੈ ਜੋ ਕਿ ਗਲਤ ਹੈ। ਇਥੇ ਚੇਤੰਨ ਸਭਿਆਚਾਰਕ ਪ੍ਰਤੀਕਰਮ ਦੀ ਲੋੜ ਬਣਦੀ ਹੈ। ਇਸੇ ਤਰ੍ਹਾਂ ਹਰ ਮੌਸਮ ਵਿੱਚ ਬੂਟ ਜੁਰਾਬਾਂ ਪਾਉਣ ਨੂੰ ਠੀਕ ਪੋਸ਼ਾਕ ਦਾ ਹਿੱਸਾ ਮੰਨਣਾ ਸਾਡੀਆਂ ਸਥਾਨਿਕ ਹਾਲਤਾਂ ਨਾਲ ਬੇਮੇਲ ਬਾਹਰੋਂ ਆਰੋਪਿਤ ਸਭਿਆਚਾਰਕ ਵਰਤਾਰਾ ਹੈ।

ਇਸ ਤਰ੍ਹਾਂ ਦੇ ਸੈਂਕੜੇ ਮਸਲੇ ਗਿਣਾਏ ਜਾ ਸਕਦੇ ਹਨ ਜਿਥੇ ਚੇਤੰਨ ਪ੍ਰਤੀਕਰਮ ਹੋਏ ਬਣਦੇ ਹਨ। ਬਾਹਰੀ ਸਭਿਆਚਾਰਕ ਆਰੋਪਣ ਦਾ ਜੋ ਵਰਤਾਰਾ ਸਾਡੇ ਸਮਾਜ ਵਿੱਚ ਵਾਪਰ ਰਿਹਾ ਹੈ ਇਸ ਵਿੱਚ ਚੇਤੰਨ ਪ੍ਰਤੀਕਰਮਾਂ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਜੋ ਸਭਿਆਚਾਰਕ ਪ੍ਰਤੀਮਾਨ ਸਾਡੇ ਆ ਰਹੇ ਹਨ ਅਸੀਂ ਇਹਨਾਂ ਦੇ ਨਫ਼ੇ ਨੁਕਸਾਨ ਬਾਰੇ ਵਿਕਸਿਤ ਦੇਸ਼ਾਂ ਦੇ ਤਜਰਬੇ ਤੋਂ ਅਗਾਊਂ ਜਾਣ ਸਕਦੇ ਹਾਂ ਅਤੇ ਲੋੜੀਂਦੇ ਸੰਭਵ ਕਦਮ ਚੁੱਕ ਸਕਦੇ ਹਾਂ।

ਨਵੇਂ ਵਿਸ਼ਵ-ਸਭਿਆਚਾਰ ਪ੍ਰਤੀ ਸਾਰਥਿਕ ਪ੍ਰਤੀਕਰਮ:

ਨਵੀਆਂ ਸਵੈਚਾਲਿਤ ਖੋਜਾਂ ਦੇ ਸਿੱਟੇ ਵਜੋਂ ਪਨਪ ਰਹੇ ਨਵੇਂ ਵਿਸ਼ਵ ਪੱਧਰੀ ਸਭਿਆਚਾਰਕ ਵਰਤਾਰੇ ਨੂੰ ਰੋਕਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਜਾਇਜ਼, ਪ੍ਰੰਤੂ ਵਿਸ਼ਵ ਸਭਿਆਚਾਰ ਦੇ ਨਾਮ ਉਤੇ ਜੋ ਸਭਿਆਚਾਰ ਸਾਡੇ ਅਤੇ ਹੋਰਨਾਂ ਖਿੱਤਿਆਂ

58