ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀਰ ਮੇਰਾ ਪੱਟ ਦਾ ਲੱਛਾ

756


ਇਕ ਵੀਰ ਦਈਂ ਵੇ ਰੱਬਾ
ਮੇਰੀ ਸਾਰੀ ਉਮਰ ਦਾ ਗਹਿਣਾ

757


ਇਕ ਵੀਰ ਦਈਂ ਵੇ ਰੱਬਾ
ਵੀਰਾਂ ਵਾਲ਼ੀਆਂ ਦੇ ਨਖਰੇ ਭਾਰੀ

758


ਇਕ ਵੀਰ ਦਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ

759


ਦੋ ਵੀਰ ਦਈਂ ਵੇ ਰੱਬਾ
ਮੇਰੀ ਸਾਰੀ ਉਮਰ ਦੇ ਮਾਪੇ

760


ਦੋ ਵੀਰ ਦਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ

761


ਇਕ ਵੀਰ ਰੱਬ ਨੇ ਦਿੱਤਾ
ਦੂਜਾ ਖੇਡਦਾ ਚਰ੍ਹੀ 'ਚੋਂ ਥਿਆਇਆ

762


ਤਿੰਨ ਵਾਰ ਦਈਂ ਵੇ ਰੱਬਾ
ਇੰਦਰ ਜੁਗਿੰਦਰ ਹਰਨਾਮਾ

763


ਪੰਜ ਵੀਰ ਦਈਂ ਵੇ ਰੱਬਾ
ਬੰਨ੍ਹੀ ਫੌਜ ਬਰ੍ਹਮਾ ਨੂੰ ਜਾਵੇ

764


ਜਿਸ ਘਰ ਵੀਰ ਨਹੀਂ
ਭੈਣਾਂ ਰੋਂਦੀਆਂ ਪਛੋਕੜ ਖੜ੍ਹ ਕੇ

ਗਾਉਂਦਾ ਪੰਜਾਬ :: 107