ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

787


ਲੰਮੀ ਵੀਹੀ ਤੇ ਉੱਚਾ ਘਰ ਮੇਰਾ
ਦੁੱਧ ਪੀ ਕੇ ਜਾਈਂ ਵੀਰਨਾ

788


ਛੁੱਟੀ ਲੈ ਕੇ ਆ ਜਾ ਵੀਰਨਾ
ਤੇਰੀ ਫ਼ੌਜ ਨੂੰ ਕਰੂੰਗੀ ਰੋਟੀ

789


ਚਿੱਟੇ ਚੌਲ਼ ਲੱਡੂਆਂ ਦੀ ਥਾਲ਼ੀ
ਵੀਰਨ ਆਉਂਦੇ ਨੂੰ

790


ਬਹੁਤੀ ਵੇ ਜਗੀਰ ਵਾਲ਼ਿਆ
ਭੈਣਾਂ ਚੱਲੀਆਂ ਸੰਦੂਖੋਂ ਖ਼ਾਲੀ

791


ਗੱਡੀ ਜਾਂਦੀ ਐ ਸੰਦੂਖੋਂ ਖ਼ਾਲੀ
ਬਹੁਤਿਆਂ ਭਰਾਵਾਂ ਵਾਲ਼ੀਏ

792


ਭੈਣ ਤੁਰਗੀ ਸੰਦੂਕੋਂ ਖ਼ਾਲੀ
ਚੱਟਣਾ ਮੁਰੱਬਿਆਂ ਨੂੰ

793


ਸੁਹਣੇ ਵੀਰਾ ਸੰਦੂਕ ਬਣਾ
ਬਾਬਲੇ ਨੇ ਪਾਸਾ ਵੱਟਿਆ

794


ਮੇਰਾ ਆਰਸੀ ਤੋਂ ਹੱਥ ਖ਼ਾਲੀ
ਵੀਰਾ ਵੇ ਮੁਰੱਬੇ ਵਾਲ਼ਿਆ

795


ਭੈਣ ਤੁਰ ਗਈ ਸੰਦੂਕੋਂ ਖ਼ਾਲੀ
ਵੀਰਾ ਵੇ ਮੁਰੱਬੇ ਵਾਲਿਆ

796


ਵੀਰਨ ਧਰਮੀ ਨੇ
ਗੱਡੀ ਮੋੜ ਕੇ ਲਦਾ ਤੀ ਪੇਟੀ

797


ਆ ਲੈ ਵੀਰਾ ਫੜ ਕੁੰਜੀਆਂ
ਭੈਣਾਂ ਛੱਡ ਚੱਲੀਆਂ ਮੁਖਤਿਆਰੀ

110 :: ਗਾਉਂਦਾ ਪੰਜਾਬ