ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

809


ਹੱਥ ਛਤਰੀ ਨਹਿਰ ਦੀ ਪਟੜੀ
ਠੰਡੇ ਠੰਡੇ ਆ ਜੀਂ ਵੀਰਨਾ

810


ਹੱਥ ਛਤਰੀ ਰੁਮਾਲ ਪੱਲੇ ਸੇਵੀਆਂ
ਭੈਣ ਕੋਲ਼ ਭਾਈ ਚੱਲਿਆ

811


ਪੱਬ ਚੁੱਕ ਕੇ ਅੰਮਾਂ ਦਿਆ ਜਾਇਆ
ਵਾਟਾਂ ਦੂਰ ਦੀਆਂ

812


ਛੰਨਾ ਦੁੱਧ ਦਾ ਮਲਾਈ ਸਣੇ ਵੀਰਨਾ
ਪੀ ਲੈ ਲੈ ਕੇ ਗੁੜ ਦੀ ਡਲ਼ੀ

813


ਤੈਨੂੰ ਵੀਰਾ ਦੁੱਧ ਦਾ ਛੰਨਾ
ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲ਼ੀਆਂ

814


ਭੈਣ ਭਾਈ ਬੋਤੇ ਤੇ ਚੜ੍ਹੇ
ਬੋਤਾ ਲਗਰਾਂ ਸੂਤਦਾ ਆਵੇ

815


ਵੇ ਮੈਂ ਅਮਰ ਵੇਲ ਪੁੱਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ

816


ਛੱਪੜੀ 'ਚ ਘਾ ਮੱਲਿਆ
ਬੋਤਾ ਚਾਰ ਲੈ ਸਰਵਣਾ ਵੀਰਾ

817


ਗੱਡਦੀ ਰੰਗੀਲ ਮੁੰਨੀਆਂ
ਬੋਤਾ ਬੰਨ੍ਹ ਦੇ ਸਰਵਣਾ ਵੀਰਾ

818


ਵੀਰ ਬੋਤਾ ਬੰਨ੍ਹਣ ਦਾ ਸ਼ੌਂਕੀ
ਗਡਦੇ ਰੰਗੀਲ ਮੁੰਨੀਆਂ

819


ਉੱਡਦਾ ਰੁਮਾਲ ਦਿਸੇ
ਬੋਤਾ ਵੀਰ ਦਾ ਨਜ਼ਰ ਨਾ ਆਵੇ

112 :: ਗਾਉਂਦਾ ਪੰਜਾਬ