ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

820


ਕਿਹੜੀ ਕੀਲੀ ਟੰਗਾਂ ਵੀਰਨਾ
ਤੇਰੀ ਸੋਨੇ ਦੀ ਜੰਜੀਰੀ ਵਾਲ਼ਾ ਕੁੜਤਾ

821


ਓਸ ਕੀਲੀ ਟੰਗੀਂ ਬੀਬੀਏ
ਜਿਥੇ ਸੁੰਬ੍ਹਰੀ ਗਰਦ ਨਾ ਜਾਵੇ

822


ਕਾਲ਼ੀ ਕਾਗੜੀ* ਬਨੇਰੇ ਉੱਤੇ ਬੋਲੇ
ਅੱਜ ਮੇਰੇ ਵੀਰ ਨੇ ਆਉਣਾ

823


ਸੱਸ ਚੰਦਰੀ ਕੁੰਡਾ ਨਾ ਖੋਹਲੇ
ਕੋਠੇ ਕੋਠੇ ਆ ਜਾ ਵੀਰਨਾ

824


ਕੌਲੇ ਖੜ ਕੇ ਸੁਣ ਲੈ ਵੀਰਨਾ
ਕੀ ਬੋਲਦੀ ਅੰਦਰ ਸੱਸ ਮੇਰੀ

825


ਚੁੱਪ ਕਰ ਨੀ ਅੰਮਾਂ ਦੀਏ ਜਾਈਏ
ਕਾਲ਼ੀ ਕੁੱਤੀ ਚੌਂਕ ਰਹੀ

826


ਮੇਰਾ ਵੀਰ ਪਰਾਹੁਣਾ ਆਇਆ
ਹੱਟੀਆਂ ਦੀ ਖੰਡ ਮੁੱਕ ਗੀ

827


ਸੱਸੇ ਤੇਰੀ ਮੱਝ ਮਰ ਜੈ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

828


ਕਿਹੜੇ ਦੁਖ ਤੋਂ ਫੜੀ ਦਿਲਗੀਰੀ
ਭਾਈਆਂ ਦੀ ਭੈਣ ਬਣ ਕੇ

829


ਰੁੱਖੀ ਮਿੱਸੀ ਖਾ ਲੈ ਵੀਰਨਾ
ਬੰਦੇ ਮਿੱਠੇ ਦਾ ਜ਼ਿਕਰ ਨੀ ਕਰਨਾ

  • ਕਾਗੜੀ——ਕਾਂ

ਗਾਉਂਦਾ ਪੰਜਾਬ :: 113