ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 

830


ਕੁੱਲੀਆਂ 'ਚ ਦਿਨ ਕੱਟਦੀ
ਕਾਹਨੂੰ ਆਇਐਂ ਵੇ ਸਰਵਣਾ ਵੀਰਾ

831


ਹੌਲ਼ੀ ਹੌਲ਼ੀ ਰੋ ਵੀਰਨਾ
ਤੇਰੇ ਹੰਝੂਆਂ ਦੇ ਹਾਰ ਪਰੋਵਾਂ

832


ਘਟਾ ਮੁੜ ਗੀ ਬਨੇਰੇ ਕੋਲ਼ ਆ ਕੇ
ਵੀਰਾ ਕੁਛ ਪੁੰਨ ਕਰ ਲੈ

833


ਵੀਰਨ ਧਰਮੀ ਨੇ
ਸਣੇ ਬੈਲ ਗੱਡਾ ਪੁੰਨ ਕੀਤਾ

834


ਮੁੱਖੋਂ ਬੋਲ ਵੇ ਪਤੀਲੇ ਦਿਆ ਢੱਕਣਾ
ਵੀਰ ਮੇਰਾ ਲੈਣ ਆ ਗਿਆ

835


ਚੱਕ ਗੱਠੜੀ ਵੀਰਾ ਵੇ ਆਪਾਂ ਚੱਲੀਏ
ਘੁੱਦੂ ਦੀ ਕੀ ਬਾਤ ਪੁੱਛਣੀ

836


ਜਦੋਂ ਚੱਕ ਲੀ ਵੀਰ ਨੇ ਗੱਠੜੀ
ਘੁੱਦੂ ਨੇ ਵੀ ਡਾਂਗ ਚੱਕ ਲੀ

837


ਜਦੋਂ ਰਖਤੀ ਵੀਰ ਨੇ ਗੱਠੜੀ
ਘੁੱਦੂ ਨੇ ਵੀ ਡਾਂਗ ਰਖਤੀ

838


ਵੀਰਾ ਤੇਰੀ ਜੜ ਲੱਗ ਜੈ
ਵੇ ਮੈਂ ਨਿਤ ਬਰ੍ਹਮੇਂ ਜਲ ਪਾਵਾਂ

839


ਰੱਬਾ ਲਾ ਦੇ ਕੱਲਰ ਵਿਚ ਬੂਟਾ
ਵੀਰਨ ਧਰਮੀ ਦਾ

840


ਚੰਦ ਚੜ੍ਹਿਆ ਬਾਪ ਦੇ ਵਿਹੜੇ
ਵੀਰ ਘਰ ਪੁੱਤ ਜੰਮਿਆ

114 :: ਗਾਉਂਦਾ ਪੰਜਾਬ