ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1153


ਚਟਕ ਚੋਬਰਾਂ ਵਾਲ਼ੀ
ਪੈ ਗੀ ਬੁਢੜੇ ਨੂੰ

1154


ਝੋਟਾ ਚੋ ਲਿਆ
ਚਰ੍ਹੀ ਦੀ ਪੂਲ਼ੀ ਪਾ ਕੇ

1155


ਡੁੱਬੀ ਸਣੇ ਕੱਪੜੇ
ਨਹੀਂ ਬੇੜਾ ਹੋ ਗਿਆ ਪਾਰ

1156


ਸੁੱਖ ਨੀ ਸੌਣਗੇ ਮਾਪੇ
ਨੰਦ ਕਰ ਨਾਉਂ ਰੱਖ ਕੇ

1157


ਚੰਨ ਗੋਰੀਆਂ ਰੰਨਾਂ ਦੇ ਪੱਟ ਵੇਖੇ
ਸੂਰਜ ਤਪ ਕਰਦਾ

1158


ਨਿਆਣੀ ਉਮਰੇ ਮਰਗੇ ਜਿਨ੍ਹਾਂ ਦੇ ਮਾਪੇ
ਪੱਤਣਾਂ ਤੇ ਰੋਣ ਖੜੀਆਂ

1159


ਭਾਈ ਜੀ ਦੇ ਗੜਬੇ ਦਾ
ਮਿਸ਼ਰੀ ਵਰਗਾ ਪਾਣੀ

1160


ਸੌਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

1161


ਪੂਰ ਬੇੜੀ ਦਾ ਤ੍ਰਿੰਜਣ ਦੀਆਂ ਸਖੀਆਂ
ਸਬੱਬ ਨਾਲ਼ ਹੋਣ ਕੱਠੀਆਂ

1162


ਤੀਆਂ ਤੀਜ ਦੀਆਂ
ਭਾਦੋਂ ਦੇ ਮੁਕਲਾਵੇ

1163


ਭਾਦੋਂ ਕਟਕ ਚੜੀ
ਕੁੜੀਆਂ ਦੇ ਪੈਣ ਵਿਛੋੜੇ

152:: ਗਾਉਂਦਾ ਪੰਜਾਬ