ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1175


ਪੱਟ ਬੱਗੀਆਂ ਬੋਤਲਾਂ ਵਰਗੇ
ਤੇਰੇ ਨਾ ਪਸੰਦ ਮੁੰਡਿਆ

1176


ਤੇਰੇ ਸਾਹਮਣੇ ਬੈਠ ਕੇ ਰੋਣਾ
ਦੁੱਖ ਤੈਨੂੰ ਨਹੀਂ ਦੱਸਣਾ

1177


ਕਿਹੜੇ ਯਾਰ ਨੇ ਚਬਾਈਆਂ ਹੋਲ਼ਾਂ
ਬੁੱਲ੍ਹਾਂ ਤੇ ਸੁਆਹ ਜੰਮਗੀ

1178


ਮੇਰੀ ਘੱਗਰੀ ਨੇ ਲੀਕਾਂ ਲਾਈਆਂ
ਚੰਗੀ ਭਲੀ ਕੰਧ ਟੱਪਗੀ

1179


ਜੱਟੀਆਂ ਨੇ ਜੱਟ ਕਰ ਲੇ
ਰੰਡੀ ਬਾਹਮਣੀ ਕਿਧਰ ਨੂੰ ਜਾਵੇ

1180


ਦਿਲ ਡੋਲੇ ਖਾਂਦਾ ਜੀ
ਹਰੀਆਂ ਦੇਖ ਕੇ ਲੋਈਆਂ

1181


ਕੋਈ ਲੂਣ ਘੋਟਣਾ ਮਾਰੂ
ਗਲੀਆਂ ਦਾ ਖਿਹੜਾ ਛੱਡ ਦੇ

1182


ਕਾਲ਼ੇ ਕੋਲ ਮੰਜਾ ਨੀ ਡਾਹੁਣਾ
ਲਿਸ਼ਕੇ ਤੇ ਪੈ ਜੂ ਬਿਜਲੀ

1183


ਚਰਖੇ ਦੀ ਗੂੰਜ ਸੁਣ ਕੇ
ਜੋਗੀ ਉਤਰ ਪਹਾੜੋਂ ਆਇਆ

1184


ਮੌਜ ਸੁਨਿਆਰਾ ਲੈ ਗਿਆ
ਜੀਹਨੇ ਲਾਈਆਂ ਦੰਦਾਂ ਵਿਚ ਮੇਖਾਂ

1185


ਮਾਰੇ ਅੱਖੀਆਂ ਹੁਲਾਰੇ ਖਾਣ ਨੱਤੀਆਂ
ਵਸਦੀ ਨੂੰ ਪਟ ਚੱਲਿਆ

154:: ਗਾਉਂਦਾ ਪੰਜਾਬ