ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/168

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1307


ਅੱਜ ਰੋਣ ਪਿੱਪਲ ਦੇ ਡਾਹਣੇ
ਕੁੜੀਆਂ ਨੇ ਪੀਂਘ ਲਾਹ ਲਈ

1308


ਤੇਰੀ ਜੇਬ ਵਿਚ ਖੜਕਦੇ ਪੈਸੇ
ਹੱਥਾਂ ਨੂੰ ਕਰਾ ਦੇ ਚੂੜੀਆਂ

1309


ਕਪਾਹ ਵੇਚ ਕੇ ਕਰਾ ਦੂੰ ਡੰਡੀਆਂ
ਹੌਸਲਾ ਨਾ ਹਾਰੀਂ ਜੱਟੀਏ

1310


ਕੱਢਣਾ ਦਿੱਲੀ ਦਰਵਾਜ਼ਾ
ਪੱਚੀਆਂ ਦੀ ਲਿਆ ਦੇ ਲੋਗੜੀ

1311


ਅੱਗ ਲੱਗ ਜੇ ਕਰਾੜਾ ਤੇਰੀ ਹੱਟ ਨੂੰ
ਵਿਚੇ ਮੱਚੇ ਕਾਲ਼ੀ ਲੋਗੜੀ

1312


ਮੈਨੂੰ ਲੈ ਦੇ ਚੰਦਨ ਦਾ ਚਰਖਾ
ਕੱਤਦੀ ਦਾ ਚੂੜਾ ਛਣਕੇ

1313


ਮੁੰਡਾ ਜੱਟ ਦਾ ਚੰਦਨ ਦੀ ਗੇਲੀ
ਪਿੜਾਂ ਵਿਚ ਮੇਲ੍ਹਦਾ ਫਿਰੇ

1314


ਤੀਲੀ ਸਜੇ ਤਿੱਖੇ ਨੱਕ 'ਤੇ
ਚੂੜੀਆਂ ਗੋਰੀਆਂ ਬਾਹਾਂ ਦਾ ਗਹਿਣਾ

1315


ਘੁੰਡ ਵਿਚ ਅੱਗ ਮੱਚਦੀ
ਚੁੰਨੀ ਸਾੜ ਨਾ ਲਈਂ ਮੁਟਿਆਰੇ

1316


ਘੁੰਡ ਕੱਢਦੀ ਸ਼ੌਕ ਦੀ ਮਾਰੀ
ਝਾਕਾ ਦਿੰਦੀ ਛੜਿਆਂ ਨੂੰ

1317


ਜੁੱਤੀ ਲਗਦੀ ਹਾਣੀਆਂ ਮੇਰੇ
ਪੁੱਟ ਨਾ ਪੁਲਾਂਘਾਂ ਲੰਮੀਆਂ

166 :: ਗਾਉਂਦਾ ਪੰਜਾਬ