ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


198


ਯਾਰੀ ਝਿਊਰਾਂ ਦੀ ਕੁੜੀ ਨਾਲ਼ ਲਾਈਏ
ਤੱਤੀ ਤੱਤੀ ਖਿੱਲ ਚੱਬੀਏ

199


ਲੈ ਲੈ ਛੱਲੀਆਂ ਭਨਾ ਲੈ ਦਾਣੇ
ਘਰ ਤੇਰਾ ਦੂਰ ਮਿੱਤਰਾ

200


ਕਿਸੇ ਗਲ ਤੇ ਯਾਰ ਪਰਤਿਆਈਏ
ਛੱਲੀਆਂ ਤੇ ਰੁੱਸ ਨਾ ਬਹੀਏ

201


ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ

202


ਅਸੀਂ ਤੇਰੇ ਨਾ ਚੱਬਣੇ
ਖ਼ੁਸ਼ਕ ਮੱਕੀ ਦੇ ਦਾਣੇ

44:: ਗਾਉਂਦਾ ਪੰਜਾਬ