ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

233


ਬੋਤੇ ਉੱਤੋਂ ਮੈਂ ਡਿਗ ਪੀ
ਵਿੰਗੇ ਹੋ ਗੇ ਕੰਨਾਂ ਦੇ ਵਾਲ਼ੇ

234


ਭੈਣ ਭਾਈ ਬੋਤੇ ਤੇ ਚੜ੍ਹੇ
ਬੋਤਾ ਲਗਰਾਂ ਸੂਤਦਾ ਆਵੇ

235


ਮੇਰੇ ਬੋਤੇ ਉੱਤੇ ਚੜ੍ਹ ਬਚਨੋ
ਤੈਨੂੰ ਸ਼ਿਮਲੇ ਦੀ ਸੈਲ ਕਰਾਵਾਂ

236


ਮੁੰਡਿਆਂ ਦੇ ਹਾਣ ਦਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ

237


ਮੂਹਰੇ ਰੱਬ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ

238


ਤੇਰੇ ਵੀਰ ਦਾ ਬਾਘੜੀ ਬੋਤਾ
ਉੱਠ ਕੇ ਮੁਹਾਰ ਫੜ ਲੈ

239


ਰੇਲ ਦੀ ਬਰੋਬਰ ਜਾਵੇ
ਬੋਤਾ ਮੇਰੇ ਵੀਰਨ ਦਾ

240


ਵੇ ਮੈਂ ਅਮਰ ਵੇਲ ਪੁਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ

{{241

ਬਲਦ}}
ਹੱਟੀਏਂ ਬੈਠ ਸ਼ੁਕੀਨਾ
ਵਹਿੜੇ ਤੇਰੇ ਮੈਂ ਬੰਨ੍ਹਦੀ

242


ਚੱਕ ਟੋਕਰਾ ਬੈਲਾਂ ਨੂੰ ਕੱਖ ਪਾ ਦੇ
ਸੂਫ਼ ਦੇ ਪਜਾਮੇ ਵਾਲ਼ੀਏ

243


ਚੱਕ ਟੋਕਰਾ ਬੈਲਾਂ ਨੂੰ ਕੁੱਖ ਪਾ ਦੇ
ਸੋਨੇ ਦੇ ਤਵੀਤ ਵਾਲ਼ੀਏ

48:: ਗਾਉਂਦਾ ਪੰਜਾਬ