ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

286

ਬਗਲਾ


ਬਾਹਮਣੀ ਦਾ ਪੱਟ ਲਿਸ਼ਕੇ
ਜਿਉਂ ਕਾਲ਼ੀਆਂ ਘਟਾਂ ਵਿਚ ਬਗਲਾ

287

ਭਰਿੰਡ


ਮੁੰਡਾ ਅਨਦਾਹੜੀਆ ਸੁੱਕਾ ਨਾ ਜਾਵੇ
ਲੜ ਜਾ ਭਰਿੰਡ ਬਣ ਕੇ

288


ਕਿਥੇ ਜਾਏਂਗਾ ਬੂਬਨਿਆਂ ਸਾਧਾ
ਛੇੜ ਕੇ ਭਰਿੰਡ ਰੰਗੀਆਂ

289


ਦੰਦੀ ਵੱਢ ਲੈ ਜਿਗਰੀਆ ਯਾਰਾ
ਕਹਿਦੂੰਗੀ ਭਰਿੰਡ ਲੜਗੀ

290

ਭੌਰ


ਇਹ ਭੌਰ ਕਿਹੜੇ ਪਿੰਡ ਦਾ
ਜਿਹੜਾ ਘੁੰਡ ਚੀਂ ਅੱਖੀਆਂ ਮਾਰੇ

291


ਜਦੋਂ ਬਿਸ਼ਨੀ ਬਾਗ ਵਿਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ

292


ਤੇਰੇ ਵਰਗੇ ਜੁਆਨ ਬਥੇਰੇ
ਮੇਰੇ ਉੱਤੇ ਭੌਰ ਮਿੱਤਰਾ

293

ਮੋਰ


ਚੀਕੇ ਚਰਖਾ ਬਿਸ਼ਨੀਏਂ ਤੇਰਾ
ਲੋਕਾਂ ਭਾਣੇ ਮੋਰ ਬੋਲਦਾ

294


ਜਾਪੇ ਮੋਰ ਨੇ ਉਡਾਰੀ ਲਾਈ
ਚੰਨਾ ਤੇਰਾ ਉਡੇ ਸ਼ਮਲਾ

295


ਸਾਉਣ ਮਹੀਨੇ ਚੜ੍ਹਿਆ ਮੇਘਲਾ
ਮੋਰਾਂ ਨੇ ਪੈਲਾਂ ਪਾਈਆਂ

54:: ਗਾਉਂਦਾ ਪੰਜਾਬ