ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

358


ਜਾਂਦਾ ਜੋਬਨ ਦੱਸ ਨਾ ਗਿਆ
ਚਿੱਠੀ ਕਿਹੜੇ ਸ਼ਹਿਰ ਨੂੰ ਪਾਵਾਂ

359


ਜਾਂਦੇ ਹੋਏ ਜੋਬਨ ਦੀ
ਉਡਦੀ ਧੂੜ ਨਜ਼ਰ ਨਾ ਆਵੇ

360


ਦੰਦੀ ਵੱਢੀ ਤੇ ਅੱਖਾਂ ਭਰ ਆਈਆਂ
ਮਾੜੇ ਹੀਏ ਵਾਲੀਏ ਰੰਨੇ

361


ਤੇਰੇ ਰੰਗ ਨੇ ਪਤੰਗ ਬਣ ਜਾਣਾ
ਭਰ ਭਰ ਵੰਡ ਮੁੱਠੀਆਂ

362


ਨਾਭੇ ਦੀਏ ਬੰਦ ਬੋਤਲੇ
ਤੈਨੂੰ ਦੇਖ ਕੇ ਨਸ਼ਾ ਚੜ੍ਹ ਜਾਵੇ

363


ਨਾਭੇ ਦੀਏ ਬੰਦ ਬੋਤਲੇ
ਤੈਨੂੰ ਪੀਣਗੇ ਨਸੀਬਾਂ ਵਾਲ਼ੇ

364


ਬੱਲੀਏ ਕਣਕ ਦੀਏ
ਤੈਨੂੰ ਖਾਣਗੇ ਨਸੀਬਾਂ ਵਾਲ਼ੇ

365


ਗੋਲ ਪਿੰਨੀ ਸੀਤੋ ਦੀ
ਕੋਈ ਲੁੱਟਣ ਨਸੀਬਾਂ ਵਾਲ਼ੇ

366


ਲੱਕੋਂ ਪਤਲੀ ਪੱਟਾਂ ਤੋਂ ਭਾਰੀ
ਸੰਤੀ ਧੂਰਕੋਟ ਦੀ

367


ਠੱਲ੍ਹਿਆ ਮੂਲ ਨਾ ਜਾਵੇ
ਨੀ ਜੋਸ਼ ਜਵਾਨੀ ਦਾ

368


ਨਰਮ ਕਾਲਜੇ ਵਾਲੀ
ਪੱਠਿਆ ਨਾ ਲੱਭਣੀ

64 :: ਗਾਉਂਦਾ ਪੰਜਾਬ