ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

617

ਜੁੱਤੀ


ਜੁੱਤੀ ਚੀਕਣੀ ਲਿਆ ਦੇ ਵੇ ਕਸੂਰ ਤੋਂ
ਧੌੜੀ ਮੇਰੇ ਪੈਰ ਛਿਲਦੀ

618


ਜੁੱਤੀ ਖਲਦੀ ਮਰੋੜਾ ਨਹੀਓਂ ਝਲਦੀ
ਤੋਰ ਪੰਜਾਬਣ ਦੀ

619

ਝਾਂਜਰ


ਅੱਗ ਲਾ ਗੀ ਝਾਂਜਰਾਂ ਵਾਲ਼ੀ
ਲੈਣ ਆਈ ਪਾਣੀ ਦਾ ਛੰਨਾ

620


ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿਚ ਖੜਕੇ

621


ਅੱਗ ਲਾ ਗੀ ਝਾਂਜਰਾਂ ਵਾਲੀ
ਅਸੀਂ ਨਿੱਜ ਪਾਣੀ ਮੰਗਿਆ

622


ਤੇਰੇ ਝਾਂਜਰਾਂ ਬੱਜਣ ਨੂੰ ਪਾਈਆਂ
ਲੰਘ ਗਈ ਪੈਰ ਦੱਬ ਕੇ

623


ਪਾਣੀ ਡੋਲ੍ਹਗੀ ਝਾਂਜਰਾਂ ਵਾਲ਼ੀ
ਕੈਂਠੇ ਵਾਲਾ ਤਿਲ੍ਹਕ ਗਿਆ

624


ਸਣੇਂ ਝਾਂਜਰਾਂ ਨਾ ਸੌਂ ਜੀੰ ਮੁਟਿਆਰੇ
ਕੱਚੀ ਨੀਂਦ ਬੁੱਢਿਆਂ ਦੀ

625
ਝੁਮਕੇ


ਨਿੰਮ ਨਾਲ਼ ਝੂਟਦੀਏ
ਤੇਰੇ ਝੁਮਕੇ ਲੈਣ ਹੁਲਾਰੇ

626


ਮੇਰੇ ਝੁਮਕੇ ਲੈਣ ਹੁਲਾਰੇ
ਨਰਮਾ ਚੁਗਦੀ ਦੇ

90:: ਗਾਉਂਦਾ ਪੰਜਾਬ