ਪੰਨਾ:ਗੀਤਾਂਜਲੀ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫੦ਵੀਂ ਕੂੰਜ

ਮੈਂ ਗਲੀ ਗਲੀ ਵਿਚ
ਮੈਂ ਵਾਰ ਵਾਰ ਤੇ
ਝੋਲਾ ਲਟਕਾਈ ਫਿਰਿਆ
ਮੰਗਦੇ ਵਰ ਦੇਂਦੇ ਦਾ
ਗਲਾ ਭੀ ਖੁਸ਼ਕ ਹੋਇਆ
ਇਕ ਲੰਮੀ ਸੜਕ ਤੇ
ਰਥ ਉਡਦਾ ਆਵੇ
ਬਚੇ ਦੇ ਸੁਪਨੇ ਵਿਚ
ਪਰੀਆਂ ਦੇ ਖੰਭਾਂ ਵਾਂਗ
ਮੈਂ ਨਚਣ ਲਗਾ
ਮੈਂ ਗਾਉਣ ਲਗਾ
ਕੰਬਣ ਲਗੀ ਗਰੀਬੀ ਮੇਰੀ
ਹਉਕੇ ਭਰੇ ਕੰਗਾਲੀ ਮੇਰੀ
ਮੈਂ ਵੇਖ ਰਿਹਾ ਸਾਂ
ਅਣ ਮੰਗੇ ਦਾਨ ਦੇਣ ਵਾਲੇ ਹਥਾਂ ਵੱਲ
ਮੈਂ ਸੋਚਿਆ ਮੇਰੇ ਭਾਗਾਂ ਦਾ ਸੂਰਜ ਚੜ੍ਹਿਆ
ਰਥ ਮੇਰੇ ਪਾਸ ਖੜਾ ਸੀ
ਤੁੰ ਰਥ ਤੋਂ ਉਤਰਿਓਂ
ਮੇਰੇ ਵਲ ਤਕਦਾ
ਤੇਰਾ ਸਜਾ ਹੱਥ ਅਗੇ ਵਧਿਆ
ਤੇ ਤੂੰ ਕਿਹਾ :

੬੭