ਪੰਨਾ:ਗੀਤਾਂਜਲੀ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੬੪ਵੀਂ ਕੂੰਜ

ਨਿਰਜਨ ਨਦੀ ਦੇ ਕੰਢੇ, ਘਾਹ ਦੇ ਬਨ ਵਿਚ, ਮੈਂ ਉਸ ਨੂੰ ਪੁਛਿਆ, “ਹੇ ਕੁਮਾਰੀ ਦੀਪਕ ਨੂੰ ਅੰਚਲ ਨਾਲ ਢਕ ਕੇ ਤੂੰ ਕਿਥੇ ਜਾ ਰਹੀ ਏਂ? ਤੰ ਮੇਰੇ ਘਰ ਵਿਚ ਸਦਾ ਅੰਧੇਰਾ ਅਤੇ ਸੁੰਞਾ ਮਸਾਨ ਹੈ ਕ੍ਰਿਪਾ ਕਰਕੇ ਆਪਣਾ ਦੀਵਾ ਮੈਨੂੰ ਦੇ ਦੇਹ” ਉਸ ਨੇ ਆਪਣੇ ਕਾਲੇ ਸ਼ਾਹ ਨੈਣਾਂ ਖਿਨ ਭਰ ਲਈ ਮੇਰੇ ਵਲ ਤਕਣ ਲਈ ਕਿਹਾ ਅਤੇ ਕਿਹਾ, “ਮੈਂ ਇਸ ਨਦੀ ਦੇ ਕੰਢੇ ਤੇ ਸੂਰਜ ਡੁਬਣ ਦੇ ਪਿਛੋਂ ਜਲ ਪ੍ਰਵਾਹ ਕਰਨ ਲਈ ਲਿਆਈ ਹਾਂ' ਘਾਹ ਦੇ ਬਨ ਵਿਚ ਖੜੇ ਖੜੇ ਮੈਂ ਹਵਾ ਨਾਲ ਕੰਬਦੇ ਤੁਬਕਦੇ ਦੀਵੇ ਦੀ ਲਾਟ ਨੂੰ ਜਲ ਧਾਰਾ ਵਿਚ ਐਵੇਂ ਕਿਵੇਂ ਰੁੜਦੇ ਹੋਏ ਵੇਖਿਆ।

ਸ਼ਾਮ ਦਾ ਅੰਧੇਰਾ ਫੈਲਦਿਆਂ ਫੈਲਦਿਆਂ ਮੈਂ ਆਖਿਆ, “ਹੇ ਕੁਮਾਰੀ, ਜਦ ਕਿ ਤੁਹਾਡੇ ਘਰ ਦੇ ਸਾਰੇ ਦੀਪਕ ਜਗ ਰਹੇ ਹਨ, ਤਦ ਇਸ ਦੀਪਕ ਨੂੰ ਲੈ ਕੇ ਤੂੰ ਕਿਥੇ ਜਾ ਰਹੀ ਏਂ ? ਮੇਰੇ ਘਰ ਵਿਚ ਸਦਾ ਅੰਧੇਰਾ ਤੇ ਸੁਨਸਾਨ ਹੈ ਕ੍ਰਿਪਾ ਕਰਕੇ ਆਪਣਾ ਦੀਵਾ ਮੈਨੂੰ ਦੇ ਦੇਹ ਉਸ ਨੇ ਆਪਣੇ ਕਾਲੇ ਨੈਣ ਮੇਰੇ ਵਲ ਫੇਰੇ ਤੇ ਖਿਨ ਭਰ ਸ਼ੱਕਾਂ ਨਾਲ ਭਰੀ ਖੜੋਤੀ ਰਹੀ ਅੰਤ ਨੂੰ ਉਸ ਨੇ ਕਿਹਾ, “ਮੈਂ ਆਪਣੇ ਦੀਪਕ ਨੂੰ ਅਕਾਸ਼ ਦੀ ਭੇਟਾ ਕਰਾਂਗੀ ਮੈਂ ਖੜੇ ਖੜੇ ਵੇਖਿਆ ਕਿ ਸੰਵੇ ਅਕਾਸ਼ ਵਿਚ ਦੀਵਾ ਨਿਕੰਮਾ ਜਗ ਰਿਹਾ ਹੈ।

ਚੰਦ ਦੀ ਵਹੀਣੀ ਕਾਲੀ ਰਾਤ ਦੇ ਅੰਧੇਰੇ ਵਿਚ ਮੈਂ ਉਸ ਤੋਂ ਪੁਛਿਆ, “ਹੇ ਕੁਮਾਰੀ, ਤੂੰ ਇਸ ਦੀਵੇਂ ਨੂੰ ਹਿਰਦੇ ਨਾਲ ਲਗਾ ਕੇ ਕਿਸ ਦੀ ਢੂੰਡ ਲਈ ਜਾ ਰਹੀ ਏਂ ਮੇਰੇ ਘਰ ਵਿਚ ਬਿਲਕੁਲ ਅੰਧੇਰਾ ਤੇ ਸੁਨਸਾਨ ਹੈ, ਤੂੰ ਆਪਣਾ ਦੀਵਾ ਮੈਨੂੰ ਦੇ ਦੇਹ।” ਉਹ ਖਿਨ ਭਰ ਰੁਕੀ

੮੬