ਪੰਨਾ:ਗੀਤਾਂਜਲੀ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੬੫ਵੀਂ ਕੂੰਜ

ਹੇ ਮੇਰੇ ਈਸ਼੍ਵਰ, ਮੇਰੇ ਜੀਵਨ ਦੇ ਉਛਲਦੇ ਪਿਆਲੇ ਨਾਲ ਕਿਹੜਾ ਦਿੱਵ ਰਸ ਪੀਣਾ ਚਾਹੁੰਦਾ ਹੈਂ?

ਹੇ ਮੇਰੇ ਕਵੀ, ਮੇਰੀਆਂ ਅਖਾਂ ਨਾਲ ਆਪਣੀ ਸ੍ਰਿਸ਼ਟੀ ਵੇਖਣ ਅਤੇ ਮੇਰੇ ਕੰਨਾਂ ਦੇ ਦਰਵਾਜੇ ਤੇ ਖੜੇ ਹੋ ਕੇ ਅਪਣੇ ਹੀ ਅਮਰ ਗੀਤਾਂ ਚੁਪ ਚਾਪ ਸੁਣਨ ਵਿਚ ਤੈਨੂੰ ਕੀਹ ਅਨੰਦ ਆਉਂਦਾ ਹੈ?

ਤੇਰੇ ਜਗਤ ਨਾਲ ਹੀ ਮੇਰੇ ਮਨ ਵਿਚ ਸ਼ਬਦ ਰਚਨਾ ਹੁੰਦੀ ਅਤੇ ਤੇਰੇ ਅਨੰਦ ਨਾਲ ਹੀ ਉਸ ਵਿਚ ਗੀਤ ਉਪਜਦੇ ਹਨ।

ਤੂੰ ਪ੍ਰੇਮ ਵਸ ਹੋ ਕੇ ਆਪਣੇ ਆਪ ਨੂੰ ਮੈਨੂੰ ਅਰਪਣ ਕਰ ਦੇਂਦਾ ਹੈਂ, ਅਤੇ ਫਿਰ ਮੇਰੇ ਵਿਚ ਆਪਣੇ ਪੂਰਨ ਅਨੰਦ ਨੂੰ ਅਨੁਭਵ ਕਰਦਾ ਏਂ।

੮੮