ਪੰਨਾ:ਗੀਤਾਂਜਲੀ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮੩ਵੀਂ ਕੂੰਜ

ਮਾਂ, ਮੈਂ ਤੇਰੇ ਗਲ ਪਾਉਣ ਲਈ ਸ਼ੌਕ ਤੇ ਦੁਖਾਂ ਦੇ ਹੰਝੂਆਂ ਦਾ ਮੋਤੀ ਹਾਰ ਲੈ ਕੇ ਆਇਆ ਹਾਂ।

ਤਾਰਿਆਂ ਨੇ ਤੇਰੇ ਚਰਨ ਸ਼ਿੰਗਾਰਨ ਲਈ ਜੋਤੀ ਦੀਆਂ ਪੰਜੇਬਾਂ ਬਣਾਈਆਂ ਹਨ, ਪਰ ਮੇਰਾ ਹਾਰ ਤੇਰੇ ਸੀਨੇ ਤੇ ਧੜਕੇਗਾ-ਜਿਥੇ ਮਾਂ ਦੀ ਸਾਰੀ ਮਮਤਾ ਹੁੰਦੀ ਹੈ।

ਧਨ ਤੇ ਕੀਰਤ ਤੇਰੇ ਕੋਲੋਂ ਮਿਲਦੇ ਹਨ, ਨ ਦੇਣਾ ਤੇਰੇ ਹਥ ਵਿਚ ਹੈ। ਪਰ ਸ਼ੋਂਕ ਤੇ ਦੁਖ ਮੇਰੀ ਹੈ ਤੇ ਜਦੋਂ ਮੈਂ ਭੇਟਾ ਦੇ ਰੂਪ ਵਿਚ ਤੈਨੂੰ ਸਮਰਪਣ ਮੈਨੂੰ ਆਪਣਾ ਪ੍ਰਸਾਦ ਦਿੰਦੀ ਏਂ।

੧੦੬