ਪੰਨਾ:ਗੀਤਾਂਜਲੀ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੯੨ਵੀਂ ਕੂੰਜ

ਮੈਂ ਜਾਣਦਾ ਹਾਂ, ਜੋ ਦੁਨੀਆਂ ਫਿਰ ਤੱਕਣ ਨੂੰ ਨਹੀਂ ਪਵਾਂਗਾ ਅਤੇ ਮੇਰੇ ਨੈਣਾਂ ਨੇ ਜਾਵੇਗਾ।

ਤਦ ਵੀ ਰਾਤ ਨੂੰ ਤਾਰੇ ਜਗਮਗ ਜਗਮਗ ਕਰਨਗੇ, ਪ੍ਰਭਾਤ ਫੈਲੇਗੀ ਅਤੇ ਘੜੀਆਂ ਸਾਗਰ ਦੀਆਂ ਲਹਿਰਾਂ ਵਾਂਗ ਦੁਖ ਸੁਖ ਨੂੰ ਪੈਦਾ ਕਰਦੀਆਂ ਲੰਘ ਜਾਣਗੀਆਂ।

ਜਦ ਮੈਂ ਆਪਣੇ ਜੀਵਨ ਦੀਆਂ ਘੜੀਆਂ ਦੇ ਇਸ ਅੰਤ ਸੰਬੰਧੀ ਸੋਚਦਾ ਹਾਂ, ਤਾਂ ਪਲ ਦੀ ਪਲ ਸਮੇਂ ਦੀ ਹੱਦ ਟੁਟ ਜਾਂਦੀ ਹੈ, ਮੈਂ ਮੌਤ ਦੇ ਚਾਨਣੇ ਨਾਲ ਤੇਰੇ ਉਸ ਦੇਸ਼ ਨੂੰ ਵੇਖਦਾ ਹਾਂ, ਜਿਥੇ ਅਨੇਕਾਂ ਰਤਨ ਖਿਲਰੇ ਪਏ ਹਨ-ਤ੍ਰੇਲ ਵਾਂਗ। ਉਸ ਦਾ ਭੈੜੇ ਤੋਂ ਭੈੜਾ ਥਾਂ ਭੀ ਦੁਰਲਭ ਹੈ, ਉਸਦਾ ਨੀਚ ਤੋਂ ਨੀਚ ਜੀਵਨ ਭੀ ਬੜਾ ਔਖਾ ਮਿਲਦਾ ਹੈ।

ਜਿਨ੍ਹਾਂ ਚੀਜ਼ਾਂ ਦੀ ਇੱਛਾ ਮੈਂ ਵਿਅਰਥ ਕਰਦਾ ਰਿਹਾ ਹਾਂ, ਅਤੇ ਉਨ੍ਹਾਂ ਵਿਚੋਂ ਜੋ ਜੋ ਮੈਨੂੰ ਮਿਲ ਭੀ ਗਈਆਂ ਹਨ—ਸਭ ਨੂੰ ਜਾਣ ਦਿਉ। ਬਸ, ਹੁਣ ਉਨ੍ਹਾਂ ਚੀਜ਼ਾਂ ਤੇ ਮੇਰਾ ਕੁਦਰਤੀ ਹੁਕਮ ਹੋਣ ਦਿਉ ਜਿਨ੍ਹਾਂ ਦਾ ਅਨਾਦਰ ਤੇ ਅਪਮਾਨ ਮੈਂ ਹੁਣ ਤਕ ਕਰਦਾ ਰਿਹਾ ਹਾਂ।

੧੧੫