ਪੰਨਾ:ਗੀਤਾਂਜਲੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਕਾਸ਼! ਅਸੀ ਜਾਣ ਸਕਦੇ, ਜੋ ਮੁੜ ਮੁੜ ਕੇ ਬੀਜੇ ਬ੍ਰਿਛਾਂ ਨੂੰ ਛੇਤੀ ਤੇ ਮਿਠੇ ਫਲ ਲਗਦੇ ਹਨ।

ਮੈਂ ਸ਼ਾਇਦ ਕਸ਼ਮੀਰ ਤੇ ਬੰਗਾਲ ਦਾ ਟਾਕਰਾ ਕਰਨ ਲਗ ਪੈਂਦਾ, ਜੇ ਮੇਰੇ ਸਾਹਮਣੇ ਉਹ ਘਟਨਾਵਾਂ ਨ ਹੁੰਦੀਆਂ, ਜਿਨਾਂ ਨੇ ਕਸ਼ਮੀਰ ਦਾ ਆਪਣਾ ਕੁਝ ਭੀ ਨਹੀਂ ਰਹਿਣ ਦਿੱਤਾ। ਮੈਂ ਚੰਗੀ ਤਰਾਂ ਜਾਣਦਾ ਹਾਂ ਕਿ ਢਾਕੇ ਦੀ ਮਲਮਲ ਦਾ ਇਤਹਾਸ ਕੇਡਾ ਸੋਹਣਾ ਤੇ ਭਿਆਨਕ ਹੈ, ਸੁਹਣਾ ਇਸ ਕਰਕੇ ਕਿ ਨੂਰ ਜਹਾਨ ਦਾ ਸ਼ਿੰਗਾਰ ਤਾਂ ਈ ਪੂਰਾ ਹੋ ਸਕਦਾ ਹੈ; ਜੇ ਢਾਕੇ ਦੀ ਮਲਮਲ ਹੋਵੇ, ਤੇ ਭਿਆਨਕ ਇਸ ਵਾਸਤੇ ਕਿ ਭਾਰਤ ਦੇ ਜੁਲਾਹਿਆਂ ਨੂੰ ਢਾਕੇ ਦੀ ਮਲਮਲ ਉਣਨ ਵਾਲਿਆਂ ਜੁਲਾਹਿਆਂ ਦੀਆਂ ਕਹਾਣੀਆਂ ਵੀ ਭੁਲ ਗਈਆਂ ਹਨ। ਬੰਗਾਲ ਦੇ ਲੋਕ ਹੀ ਜਾਣਦੇ ਸਨ; ਕੇਹੜੇ ਮੌਸਮ ਵਿਚ ਤੇ ਕਿਸਤਰਾਂ ਕਪਾਹ ਬੀਜੀ, ਚੁਣੀ, ਵੇਲੀ, ਪਿੰਜੀ, ਕੱਤੀ ਤੇ ਉਣੀ ਜਾਂਦੀ ਸੀ-ਢਾਕੇ ਦੀ ਮਲਮਲ।

ਬੰਗਾਲ ਦੀ ਰਾਜਧਾਨੀ ਲੰਡਨ ਤੋਂ ਦੂਜੇ ਦਰਜੇ ਤੇ ਹੈ, ਬੰਗਾਲ ਦੀਆਂ ਗੰਗਾ ਤੇ ਬ੍ਰਹਮ ਪੁਤਰ, ਵਰਗੀਆਂ ਰੌਣਕੀ ਤੇ ਰਾਗ ਭਰੀਆਂ ਨਦੀਆਂ ਦੁਨੀਆਂ ਦੇ ਕਿਸੇ ਕਿਸੇ ਵੀ ਕੋਨੇ ਤੇ ਹਨ। ਬੰਗਾਲ ਦਾ ਹਰ ਇਕ ਪਿੰਡ ਕਿਸੇ ਨਾਲੇ ਉਤੇ ਹੈ, ਕਿਸੇ ਪਿੰਡ ਲਾਗ ਦੀ ਨਦੀ ਸਮੇਂ ਵਾਂਗ ਵਗਦੀ ਹੈ। ਕਿਸੇ ਪਿੰਡ ਦੇ ਚੁਫੇਰੇ ਢਾਬ ਤੇ ਕਿਸੇ ਲਾਗੇ ਤਲਾਬ ਹੈ। ਬਤਕਾਂ ਮੁਰਗਾਬੀਆਂ ਸੰਦੂ ਸੀਨੇ ਅਕੜਾ ਕੇ ਕਮਲਾਂ ਦੇ ਇਧਰ ਉਧਰ ਘੁੰਮਦੀਆਂ ਹਨ। ਜਿਧਰ ਨਜ਼ਰ ਮਾਰੋ ਵੇਲਾਂ ਤੇ ਬਾਗਾਂ ਦੀ ਹਰਿਆਵਲ ਦਿਲ ਵਿਚੋਂ ਸੁਤੇ ਗੀਤ ਜਗਾ ਦੇਂਦੀ ਹੈ। ਏਥੋਂ ਦੀਆਂ ਕੁੜੀਆਂ ਦੇ ਪੈਰੀ ਨਾਚ ਦੇ ਘੁੰਗਰ ਹਨ, ਪਾਣੀ ਦੇ ਭਰੇ ਹੋਏ ਜਲ ਤਰੰਗ ਦੀਆਂ ਸੁਰਾਂ ਛੇੜ ਦੇਂਦੇ ਹਨ। ਕੇਹੜੀ ਕੁੜੀ ਹੈ, ਜੋ ਪਾਣੀ ਦੇ ਘਾਟ ਤੇ ਜਾ ਕੇ ਚੁਪ ਚੁਪੀਤੀ ਘਰ ਆ ਸਕਦੀ ਹੈ; ਬਿਨਾਂ ਵਿਧਵਾ ਤੋਂ। ਕੇਹੜੀ ਮੁਟਿਆਰ ਹੈ, ਜੋ ਰਾਤ ਨੂੰ ਆਪਣੇ ਗਜ ਗਜ਼ ਲੰਮੇ ਮਹਿਕੇ ਵਾਲ ਖਿਲਾਰ ਕੇ

੧੬.