ਪੰਨਾ:ਗੀਤਾਂਜਲੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਜ਼ਿਮੀਂਦਾਰੀ ਦਾ ਕੰਮ ਸਯਾਲਦਹ ਵਿਚ ਰਹਿ ਕੇ ਕਰੋ।"

ਸਯਾਲਦਹ ਆਪਨੂੰ ਬੜਾ ਹੀ ਪਸੰਦ ਆਇਆ ਤੇ ਪਦਮਾਂ ਨਦੀ ਨੇ ਤਾਂ ਰਹਿੰਦੀ ਖੂੰਹਦੀ ਕਸਰ ਕੱਢ ਛਡੀ। ਕਿਸ਼ਤੀ ਦੇ ਸਫਰ ਨੇ ਤਾਂ ਉਹ ਅਸਰ ਕੀਤਾ ਜੋ ਕਵਿਤਾ ਬਣ ਬਣ ਪ੍ਰਗਟਿਆ। ਏਥੇ ਆ ਕੇ ਆਪ ਨੇ ਗਰੀਬਾਂ ਤੇ ਕਿਸਾਨਾਂ ਨੂੰ ਸਮਝਿਆ; ਥਾਂ ਪ੍ਰ ਥਾਂ ਜੇਹੜੀ ਹਮਦਰਦੀ ਕਿਸਾਨਾਂ ਸਬੰਧੀ ਗੀਤਾਂਜਲੀ ਵਿਚ ਪੜ੍ਹੋਗੇ, ਇਹ ਸਭ ਇਸ ਵੇਲੇ ਦੇ ਅਸਰ ਮੂਰਤੀ ਮਾਨ ਹੋਏ ਹਨ। ਗੀਤਾਂਜਲੀ ਦੇ ਗੀਤਾਂ ਦੀਆਂ ਤਾਰੀਖਾਂ ਤੇ ਥਾਵਾਂ ਨੂੰ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਬਹੁਤੀਆਂ ਕਵਿਤਾਵਾਂ ਸਯਾਲਦਹ ਵਿਚ ਰਹਿ ਕੇ ਲਿਖੀਆਂ ਗਈਆਂ ਹਨ ਤੇ ਉਸਤੋਂ ਘਟ ਸ਼ਾਂਤੀ ਨਕੇਤਨ ਵਿਚ।

ਟਾਲਸਟਾਇ ਦੀ ਵਹੁਟੀ ਨੇ ਇਕ ਚਿਠੀ ਵਿਚ ਆਪਣੇ ਪਤੀ ਸਬੰਧੀ ਲਿਖਿਆ ਸੀ, "ਮੇਰੇ ਸੁਆਮੀ ਸਬੰਧੀ ਇਹ ਸਾਰੀਆਂ ਗਲਾਂ ਠੀਕ ਹਨ, ਜੋ ਉਹ ਤ੍ਰਿਹਾਇਆਂ ਲਈ ਪਾਣੀ ਦੀਆਂ ਮਸ਼ਕਾਂ ਭਰੀ ਫਿਰਦਾ ਹੈ। ਜ਼ਖਮੀਆਂ ਲਈ ਉਸਦੇ ਇਕ ਹਥ ਵਿਚ ਮਲਮਾਂ ਤੇ ਦੂਜੇ ਹਥ ਵਿਚ ਪੱਟੀਆਂ ਲਮਕ ਰਹੀਆਂ ਹੁੰਦੀਆਂ ਹਨ। ਸਿਆਲ ਦੀਆਂ ਠੰਢੀਆਂ ਤੇ ਕਾਲੀਆਂ ਰਾਤਾਂ ਬੀਮਾਰਾਂ ਦੀਆਂ ਨਬਜ਼ਾਂ ਹਥ ਵਿਚ ਫੜ ਕੇ, ਉਹ ਬਿਨਾ ਉਂਘਲਾਉਣ ਤੋਂ ਲੰਘਾ ਦੇਂਦਾ ਹੈ। ਢੱਠੇ ਦਿਲਾਂ ਵਾਲਿਆਂ ਲਈ ਉਸ ਕੋਲ ਏਨੇ ਮਿਠੇ ਤੇ ਤਕੜੇ ਸ਼ਬਦ ਹਨ ਕਿ ਉਹ ਮਰੀਅਲਾਂ ਨੂੰ ਖੜਿਆਂ ਕਰ ਦੇਂਦਾ ਹੈ, ਪਰ ਮੈਂ ਸਚ ਆਖਦੀ ਹਾਂ, ਮੈਨੂੰ ਉਸਦੀ ਮਸ਼ਕ ਵਿਚੋਂ ਕਦੀ ਪਾਣੀ ਦਾ ਘੁਟ ਨਹੀਂ ਮਿਲਿਆ, ਮੈਂ ਕਈ ਰਾਤਾਂ ਮੱਛੀ ਵਾਂਗ ਤੜਫਦੀ ਰਹੀ ਹਾਂ, ਜਦੋਂ ਉਹ ਘੋੜੇ ਵੇਚ ਕੇ ਲਾਗੇ ਸੁਤਾ ਰਹਿੰਦਾ ਹੈ।" ਇਹ ਚਿਠੀ ਬੜੀ ਦੁਖਦਾਈ ਹੈ, ਟਾਲਸਟਾਇ ਦੇ ਜੀਵਨ ਕਿਲੇ ਵਿਚ ਇਹ ਇਕ ਬੜੀ ਹੀ ਪਤਲੀ ਕੰਧ ਹੈ, ਜੋ ਲੋਕ ਘਰ ਦੇ ਨੁਕਤੇ ਤੋਂ ਜ਼ਿੰਦਗੀ ਤੋਲਦੇ ਹਨ, ਉਨ੍ਹਾਂ ਦੀ ਸਾਰੀ ਹਮਦਰਦੀ ਤੇ ਪਿਆਰ

੧੯.