ਪੰਨਾ:ਗੀਤਾਂਜਲੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਹੁਣ ਨਿਰਮਲ ਰਹਿਸਾਂ ਏਹੋ ਯਤਨ ਕਰਾਂਗੀ।
ਓ ਦੀਵਿਆਂ ਵਾਲਿਆ!

ਤੇਰੇ ਲਟ ਲਟ ਕਰਦੇ ਦੀਵੇ, ਸਭ ਥਾਈਂ ਜਗਦੇ
ਮੇਰੇ ਅੰਦਰ ਜਗਦੇ ਅਰਸ਼ਾਂ ਵਿੱਚ ਜਗਦੇ
ਮੈਂ ਆਪਣੇ ਦੀਵੇ ਨਾਲ, ਮੈਂ ਮਧਮ ਚਾਨਣ ਨਾਲ
ਝਖੜਾਂ ਤੋਂ ਬਚ ਬਚ ਕੇ, ਚਾਨਣ ਦੇ ਹੇਠਾਂ ਬੈਹ ਕੇ
ਕੁਝ ਤੱਕਾਂਗੀ ਸਮਝਾਂਗੀ, ਮੈਂ ਯਤਨ ਕਰਾਂਗੀ
ਹੇ ਮਨ ਮੰਦਰ ਦੇ ਵਾਸੀ ਇਹ ਮੰਦਰ ਤੇਰਾ ਹੈ
ਦੁਨੀਆਂ ਦੀਆਂ ਭੀੜਾਂ ਨੂੰ, ਆਦਤ ਦੇ ਝਖੜਾਂ ਨੂੰ
ਬਹੇ ਵਿੱਚ ਖੜੀ ਖੜੀ ਦਰਬਾਨਾਂ ਦੀ ਬਰਦੀ ਪਾ
ਕੋਈ ਹੋਰ ਨ ਅੰਦਰ ਜਾਵੇ, ਰੋਕਣ ਦਾ ਯਤਨ ਕਰਾਂਗੀ
ਤੁੰ ਸ਼ਕਤੀ ਦਿੱਤੀ ਏ
ਇਸ ਤਿੱਖੇ ਹਥਿਆਰ ਨਾਲ
ਤੇਰੇ ਮੰਦਰ ਬਣਾਵਾਂਗੀ
ਪੱਥਰਾਂ ਵਿੱਚ ਫੁੱਲਾਂ ਵਿੱਚ
ਕੁਦਰਤ ਵਿੱਚ ਮਨੁਖਾਂ ਵਿੱਚ
ਜੁਗੜਿਆਂ ਦੇ ਪਿਛੋਂ ਜਦ ਥਕ ਟੁੱਟ ਕੇ ਡਿਗ ਜਾਸਾਂ
ਘੜਿਆਲ ਸੁਣੀਵਸਨ ਕੰਨਾਂ ਵਿੱਚ
ਕਲਸ ਚਮਕਣਗੇ ਅੱਖਾਂ ਵਿੱਚ
ਮੰਦਰ ਚੋਂ ਲੰਘਦੀ ਹਵਾ ਨਾਲ ਮੇਰੇ ਦਮ ਨਿਕਲ ਜਾਣ
ਮੈਂ ਹੁਣ ਤੋਂ ਯਤਨ ਕਰਾਂਗੀ।