ਪੰਨਾ:ਗੀਤਾਂਜਲੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਸੂਰਜ ਜਦ ਸਿਖਰ ਆ ਗਿਆ
ਮੇਰੇ ਵੱਡੇ ਦਰਵਾਜੇ 'ਚ ਇੱਕ ਟੋਲਾ ਖੜਾ ਸੀ
ਉਹ ਆਖਣ ਲਗੇ
ਸਾਨੂੰ ਇੱਕ ਗੁੱਠ ਦਿਉ ਰਹਿਣ ਲਈ
ਥੋੜਾ ਜਿਹਾ ਖਾਣਾ ਦਿਉ, ਜੀਉਣ ਲਈ
ਅਸੀਂ ਸਭ ਮਦਦ ਕਰਾਂਗੇ
ਤੇਰੀਆਂ ਅਰਦਾਸਾਂ ਸਮੇਂ
ਤੇਰੀਆਂ ਭੇਟਾਂ ਸਮੇਂ
ਮੇਰੇ ਮੰਦਰ ਦੀਆਂ ਗੁਫਾ ਵਿਚ ਬੈਠੇ
ਨਿਮਾਣੇ ਤੇ ਥੱਕੇ ਹੋਏ ਪਾਂਧੀਆਂ ਹਾਰ
ਹੁਣ ਮੈਂ ਵੇਖ ਰਿਹਾ ਹਾਂ
ਰਾਤਾਂ ਦੇ ਅੰਧੇਰੇ ਵਿਚ
ਓਹ ਊਧਮ ਮਚਾਂਦੇ ਤੇ ਅੱਗਾਂ ਲਾਂਦੇ
ਮੇਰੀਆਂ ਭੇਟਾਂ ਸਭੇ
ਮੰਦਰ ਚੋਂ ਚੁਕ ਕੇ ਲੈ ਗਏ
ਮੇਰੀ ਮੂਰਤ ਦਾ ਚੇਹਰਾ ਨ ਪਛਾਤਾ ਜਾਏ।

੩੮