ਪੰਨਾ:ਗੀਤਾਂਜਲੀ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੯ਵੀਂ ਕੂੰਜ

ਸਿੰਘਾਸਣ ਤਜ ਕੇ ਤੂੰ
ਮੇਰੀ ਝੁੱਗੀ ਵਿਚ ਆਇਉਂ
ਸਭ ਵੇਲਾਂ ਕੰਬਣ ਤੇ ਫਲ ਤੱਕਣ
ਮੈਂ ਗਾਂਦਾ ਸਾਂ, ਤਾਰਿਆਂ ਦੀ ਛਾਵੇਂ
ਮੇਰੀ ਵੀਣਾ ਦੀਆਂ ਤਾਰਾਂ ਅਕਾਸ਼ੀ ਚੜ੍ਹੀਆਂ
ਤੇਰੇ ਕੰਨੀਂ ਪਈਆਂ
ਤੂੰ ਹੇਠ ਆਇਉਂ
ਝੁੱਗੀ ਦੇ ਭੀੜੇ ਵੇਹੜੇ ਵਿਚ
ਸੋਚਾਂ ਵਿਚ ਡੱਬਾ
ਤੂੰ ਖੜਾ ਚਰੋਕਾ

ਸਭ ਚਤਰ ਗਵੱਈਏ
ਤੇਰੀ ਮਹਿਫਲ ਵਿਚ ਨਿੱਤ ਗਾਵਣ
ਮੈਂ ਸਿਖਾਂਦਰੂ, ਮੇਰੇ ਸਾਜ਼ ਬੇ-ਸੁਰੇ
ਮੇਰੇ ਸ਼ੌਕ ਅਮਿਣਵੇਂ, ਮੇਰਾ ਦਿਲ ਤਾਰ ਵਿਚ
ਮੈਂ ਗਾਈ ਜਾਵਾਂ ਤੇ ਵਜਾਈ ਜਾਵਾਂ
ਦਰਦਾਂ ਵਿਚ ਭਿੱਜਾ, ਚੀਸਾਂ ਵਿਚ ਚਿੱਥਾ
ਦਰਦਾਂ ਤੈਨੂੰ ਬਹਿਣ ਨ ਦਿੱਤਾ

ਹਾਰ ਗਲੇ ਪਾਂ
ਫੁਲ ਰਾਗਨੀਆਂ ਦਾ
ਮਿਠੀਆਂ ਸੁਰਾਂ ਵਿਚ
ਗਾਉਂਦਾ ਆਇਉਂ

੬੫