ਪੰਨਾ:ਗੁਰਚਰਨਾ ਗਾਡ੍ਹਰ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਨ, ਪਰ ਉਹ ਧੱਕੇ ਨਾਲ ਪੰਜ ਬੱਸਾਂ ਚਲਾਉਂਦੇ ਸਨ। ਹਰਚੋਵਾਲੀਆ ਸਰਦਾਰਾਂ ਨੇ ‘ਰੁਪਈਆਂ` ਨਾਲ ਗਰੇਵਾਲ ਨੂੰ ਹੱਥਾਂ ਹੇਠ ਕਰਨਾ ਚਾਹਿਆ ਸੀ, ਪਰ ਉਸ ਨੇ ਹਰਚੋਵਾਲੀਆਂ ਵੱਲੋਂ ਅਪਣੇ ਮੈਨੇਜਰ ਹੱਥ ਭੇਜਿਆ ਨੋਟਾਂ ਦਾ ਬੈਗ ਉਸੇ ਤਰਾਂ ਬਿਨਾਂ ਹੱਥ ਲਾਇਆਂ ਵਾਪਸ ਮੋੜ ਦਿੱਤਾ ਸੀ। ਅਗਲੇ ਦਿਨ ਹਰਚੋਵਾਲੀਏ ਟਰਾਂਸਪੋਰਟ ਮੰਤਰੀ ਕੋਲ ਜਾ ਪਿੱਟੇ ਸਨ। ‘‘ਗਰੇਵਾਲ ਸਾਹਿਬ! ਹਰਚੋਵਾਲੀਆਂ ਨਾਲ ਐਡਜਸਟ ਕਰੋ। ਅਪਣੇ ਵਰਕਰ ਨੇ। ਉਂਝ ਵੀ ਸੀ.ਐਮ ਸਾਹਿਬ ਦੀ ਗੁੱਡ ਬੁੱਕਸ ਵਿਚ ਨੇ... ਸਮਝ ਲਉ ਮੇਰੀ ਨਹੀਂ ਇਹ ਸੀ.ਐਮ ਸਾਹਿਬ ਦੀ ਹੀ ਇੱਛਾ ਐ...। ਟਰਾਂਸਪੋਰਟ ਮੰਤਰੀ ਦੀ ਆਵਾਜ਼ ਵਿਚ ਇਕ ਤਰ੍ਹਾਂ ਲੁਕਵੀਂ ਧਮਕੀ ਸੀ। ਗਰੇਵਾਲ ਨੇ ਕੋਈ ਜੁਆਬ ਨਹੀਂ ਸੀ ਦਿੱਤਾ। ਬੱਸ ਦੇਸ਼ ਭਗਤੀ ਕੁਝ ਵਧੇਰੇ ਹੀ ਸਿਰ ਹੋ ਗਈ ਸੀ। ਵਜ਼ੀਰ ਦਾ ਫੋਨ ਹਰਚੋਵਾਲੀਆਂ ਦੀਆਂ ਥਾਣੇ ਡੱਕੀਆਂ ਬੱਸਾਂ ਨਹੀਂ ਸੀ ਛੁਡਾ ਸਕਿਆ। ਗਰੇਵਾਲ ਦੀ ਇਸ ਜ਼ਰਅਤ ਦੀਆਂ ਗੱਲਾਂ ਤਿੰਨ ਕੁ ਦਿਨ ਇਧਰ- ਉਧਰ ਚੱਲੀਆਂ ਸਨ। ਇਕ ਅੱਧ ਅਖਬਾਰ ਦੇ ਤੀਜੇ ਕੁ ਪੰਨੇ 'ਤੇ ਛੋਟੀ ਜਿਹੀ ਖਬਰ ਵੀ ਛਪ ਗਈ ਸੀ। ਫਿਰ ਇਕ ਦਿਨ ਹਰਚੋਵਾਲੀਆਂ ਦੇ ਮੈਨੇਜਰ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਡੀ.ਟੀ.ਓ ਗਰੇਵਾਲ ਵਿਜੀਲੈਂਸ ਦੇ ਧੱਕੇ ਚੜ੍ਹ ਗਿਆ ਸੀ। ਪਲਾਂ ਵਿਚ ਹੀ ਇਮਾਨਦਾਰ ਸਮਝਿਆ ਜਾਂਦਾ ਗਰੇਵਾਲ ਚਹੁੰ-ਕੂੰਟੀ ਰਿਸ਼ਵਤਖੋਰ ਅਤੇ ਬੇਈਮਾਨ ਬਣ ਗਿਆ ਸੀ। ਵਿਜੀਲੈਂਸ ਨੇ ਫੜ ਕੇ ਥਾਣੇ ਬੰਦ ਕਰ ਦਿੱਤਾ ਸੀ। ਦੋ ਚਾਰ ਮੁਲਾਜ਼ਮ-ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਗਰੇਵਾਲ ਨੂੰ ਧੱਕੇ ਨਾਲ ਫਸਾਉਣ ਵਿਰੁੱਧ ਦਿੱਤੇ ਧਰਨਿਆਂ ਦਾ ਵਿਜੀਲੈਂਸ `ਤੇ ਕੋਈ ਅਸਰ ਨਹੀਂ ਸੀ ਹੋਇਆ। ਹਫ਼ਤੇ-ਖੰਡ ਬਾਅਦ ਗੱਲ ਆਈ-ਗਈ ਹੋ ਗਈ ਸੀ। ਦੋ-ਢਾਈ ਸਾਲ ਚੱਲੇ ਅਦਾਲਤੀ ਕੇਸ ਦਾ ਫੈਸਲਾ ਵੀ ਗਰੇਵਾਲ ਦੇ ਖਿਲਾਫ਼ ਹੀ ਗਿਆ ਸੀ। ਅਦਾਲਤਾਂ ਤਾਂ ਗਵਾਹਾਂ ਅਨੁਸਾਰ ਹੀ ਚੱਲਦੀਆਂ ਨੇ ਤੇ ਗਵਾਹ ਹਰਚੋਵਾਲੀਆਂ ਦੇ ਆਵਦੇ ਸਨ। ਕਈ ਤਾਂ ਇਹ ਵੀ ਆਖਦੇ ਨੇ ਡੀ.ਟੀ.ਓ ਗਰੇਵਾਲ ਨੂੰ ਸਜ਼ਾ ਸੁਣਾਉਣ ਵਾਲਾ ਜੱਜ ਵੀ ਹਰਚੋਵਾਲੀਆਂ ਦਾ ‘ਕੋਈ ਅਪਣਾ’ ਹੀ ਸੀ। ‘‘ਦਾਸ!’’ ‘‘ਹੂੰ...’’ ਮੈਂ ਜਿਵੇਂ ਡੂੰਘੇ ਖੂਹ ਵਿਚੋਂ ਨਿਕਲਿਆ ਹੋਵਾਂ। ‘‘ਗੁਰਚਰਨੇ ਵਰਗੇ ਬੰਦੇ ਜ਼ਿੰਦਗੀ ਦਾ ਅਣੂ ਨੇ..ਆਪਾਂ ਤਾਂ ਬੱਸ... ਨਾ ਜਿਉਂਦਿਆਂ 'ਚ ਨਾ ਮਰਿਆਂ 'ਚ। ਦੱਸ ਅਫਸਰਾ ਕੀ ਖੱਟਿਆ ਆਪਾਂ ਇਮਾਨਦਾਰ ਬਣ ਕੇ... ਮੈਂ ਤਾਂ ਸੋਚਦਾਂ।’’ ਗਰੇਵਾਲ ਨੇ ਗਹੁ ਨਾਲ ਮੇਰੀਆਂ ਅੱਖਾਂ ਵਿਚ ਝਾਕਿਆ। ਮੈਨੂੰ ਪਿੰਡ ਵਾਲੇ ਮਿੱਤਰ ਹਰਜੀਤ ਦੀ ਗੱਲ ਯਾਦ ਆ ਗਈ ਸੀ। ਜਦੋਂ ਮੈਨੂੰ ਨਵੀਂ- ਨਵੀਂ ਸਰਵਿਸ ਮਿਲੀ ਸੀ, ਰਾਹ ਜਾਂਦਿਆਂ ਉਸ ਰੋਕ ਲਿਆ ਸੀ, ‘‘ਮੈਨੂੰ ਤੇਰੇ ਵਿਚਾਰਾਂ ਦਾ ਪਤਾ...। ਹੁਣ ਤੂੰ ਅਫਸਰ ਬਣ ਗਿਆਂ, ਮੇਰੀ ਇਕ ਗੱਲ ਯਾਦ ਰੱਖੀਂ, ਭਗਤ ਸਿੰਘ ਨਾ ਬਣੀਂ।” ‘‘ਦਾਸ! ਕੀ ਸੋਚਦੈਂ?' ‘‘ਕੁਝ ਨਹੀਂ ਸਰ...‘ਅਪਣੇ’ ਬਾਰੇ ਈ ਸੋਚਦਾਂ। ਏਹੀ ਕਿ ਇਮਾਨਦਾਰ ਹੋਣਾ ਵੀ ਵੱਡਾ ਗੁਨਾਹ ਐ। ਇਮਾਨਦਾਰ ਹੋਣ ਦੀ ਕੀਮਤ ਚੁਕਾਉਣੀ ਪੈਂਦੀ ਐ। ਗੱਲਾਂ ਕਰਨੀਆਂ... ਭਾਸ਼ਨ ਕਰਨਾ ਬੜਾ ਸੌਖਾ।” ਮੇਰੀ ਗੱਲ ਦੇ ਜੁਆਬ ਵਿਚ ਗਰੇਵਾਲ ਮੇਰੀਆਂ ਅੱਖਾਂ ਵਿਚ ਝਾਕਿਆ ਸੀ। ‘ਗੱਲਾਂ ਕਰਨੀਆਂ... ਭਾਸ਼ਨ ਕਰਨਾ ਬੜਾ ਸੌਖਾ।' ਮੈਂ ਫੇਰ ਦੁਹਰਾਇਆ ਸੀ। ਆਜ਼ਾਦੀ ਦਿਹਾੜੇ 'ਤੇ ਦੇਖਿਆ ਜੇਲ੍ਹ ਸੁਪਰਡੈਂਟ ਕਿਵੇਂ ਭਾਸ਼ਨ ਤੂੰ ਠੀਕ ਆਖਦਾਂ ਅਫਸਰਾ। ਕੋਲ ਪੰਦਰਾਂ ਅਗਸਤ, ਝਾੜਦਾ ਸੀ। ਹਵਾਲਾਤੀਆਂ ਕੈਦੀਆਂ ਨੂੰ ਇਮਾਨਦਾਰ ਬਨਣ ਦਾ ਭਾਸ਼ਨ ਝਾੜਦਾ ਸੀ। ਅਖੇ ਇਹ ਜੇਲ੍ਹ ਨੀ ਸੁਧਾਰ ਘਰ ਐ। ਇਕ ਵਧੀਆ ਇਨਸਾਨ ਬਣਕੇ ਇਥੋਂ ਬਾਹਰ ਜਾਣਾ ਚਾਹੀਦਾ। ਤੈਨੂੰ ਦਸ ਦਿਨ ਹੋਗੇ ਜੇਲ੍ਹ ਆਏ ਨੂੰ... ਰੋਟੀ-ਪਾਣੀ ਦੇਖ ਲਿਆ ਜਿਹੜਾ ਮਿਲਦਾ ਜੇਲ੍ਹਿਆਂ ਨੂੰ। ਦਾਲ 'ਚ ਟੁੱਭੀ ਮਾਰਿਆਂ ਵੀ ਦਾਣਾ ਨੀ ਲੱਭਦਾ। ਇਹ ਜਿਹੜਾ ਮੀਸਣਾ ਜਿਹਾ ਜੇਲ੍ਹ ਸੁਪਰਡੈਂਟ ਐ ਨਾ... ਜਿਹੜਾ ਭਾਸ਼ਨ ਕਰਦਿਆਂ ਸ਼ਹੀਦਾਂ ਦੀਆਂ ਗੱਲਾਂ ਕਰਦਾ ਸੀ ਨਾਲੇ । ਗੁਰਬਾਣੀ ਦੇ ਸਲੋਕ ਬੋਲਦਾ ਸੀ, ਸਿਰੇ ਦੀ ਜੋਕ ਆ। ਇਹਨੇ ਸਾਲੇ ‘ਬਰਾੜੀ’ ਦੇ ਨੇ ਕੈਦੀਆਂ ਦੀ ਦਾਲ ਵਿਚੋਂ ਹੀ ਚਾਲੀ ਕਿਲ੍ਹਿਆਂ ਦਾ ਫਾਰਮ ਬਣਾ ਲਿਆ। ਕੈਦੀਆਂ ਲਈ ਆਉਂਦੇ ਕੰਬਲ ਵੇਚ-ਵੇਚ ਕੇ ਹੁੱਕੀ ਆਲੇ ਚੌਕ 'ਚ ਤਿੰਨ ਮੰਜ਼ਲੀ ਕੋਠੀ ਪਾਈ ਆ ਰਾਜੇ ਦੇ ਮਹਿਲ ਅਰਗੀ।” ‘‘ਅੱਛਾ!’’ ਡੀ.ਟੀ.ਓ ਸਾਹਿਬ ਦੀਆਂ ਗੱਲਾਂ ਸੁਣ ਕੇ ਤਹਿਸੀਲ ਅਤੇ ਜ਼ਿਲ੍ਹਾ ਕੇਂਦਰਾਂ 'ਤੇ ਮਨਾਇਆ ਜਾਂਦਾ ਆਜ਼ਾਦੀ ਦਿਹਾੜਾ ਮੇਰੀਆਂ ਅੱਖਾਂ ਅੱਗੇ ਆ ਗਿਆ ਸੀ। ਆਜ਼ਾਦੀ ਦੇ ‘ਪਵਿੱਤਰ’ ਦਿਹਾੜੇ ਨੂੰ ਮਨਾਉਣ ਲਈ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਹੀ ਪੱਬਾਂ ਭਾਰ ਹੋ ਜਾਂਦਾ। ਡਿਪਟੀ ਕਮਿਸ਼ਨਰ ਦੇ ਤਾਂ ਜਿਵੇਂ ਭਾਅ ਦੀ ਹੀ ਬਣ ਜਾਂਦੀ ਹੈ। ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਜਾਂਦੀ ਹੈ। ‘‘ਪੀ.ਡਬਲਿਊ.ਡੀ ਵਾਲੇ ਸਟੇਜ ਤਿਆਰ ਕਰਨਗੇ...।” ‘‘ਜੀ ਸਰ’’ ‘‘ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਅਤੇ ਸਕੂਲਾਂ ਦੇ ਬੱਚਿਆਂ ਨੂੰ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣਗੇ।” ‘‘ਬੀ.ਡੀ.ਪੀ.ਓ ਐਂਡ ਡੀ.ਡੀ.ਪੀ.ਓ, ਮੁੱਖ ਮਹਿਮਾਨ ਵੱਲੋਂ ਛੱਡੇ ਜਾਂਦੇ ਗੁਬਾਰਿਆਂ ਦਾ ਪ੍ਰਬੰਧ ਕਰਨਗੇ। ਹੋ ਸਕੇ ਤਾਂ ਦਸ-ਵੀਹ ਕਬੂਤਰਾਂ ਦਾ ਵੀ ਅਰੇਂਜ ਕਰ ਲੈਣ। ਕਬੂਤਰ ਅਮਨ ਦਾ ਪ੍ਰਤੀਕ ਨੇ।’’ ‘‘ਓ. ਕੇ ਸਰ।” ‘‘ਏ.ਟੀ.ਸੀ ਸਾਹਿਬ ਕਿਥੇ ਨੇ?' ‘‘ਹੇਅਰ ਸਰ।” “ਏ.ਟੀ ਸਾਹਿਬ ਹਰ ਵਾਰ ਵਾਂਗੂੰ ਐਕਸਾਈਜ਼ ਡਿਪਾਰਟਮੈਂਟ ਆਉਣ ਵਾਲੇ ਸਾਰੇ ਵੀ.ਆਈ.ਪੀਜ਼ ਦੇ ਖਾਣੇ ਅਤੇ ਰੀਫਰੈਸ਼ਮੈਂਟ ਦਾ ਇੰਤਜ਼ਾਮ ਕਰੇਗਾ।” ‘‘ਜੀਅ...ਸਰ।” 'ਤੇ ‘‘ਡੀ.ਐਫ.ਐਸ.ਸੀ.! ਤੁਸੀਂ ਫੰਕਸ਼ਨ ਵਾਲੀ ਜਗ੍ਹਾ ਹਾਜ਼ਰ ਸਾਰੇ ਬੱਚਿਆਂ ਨੂੰ ਲੱਡੂ ਵੰਡਣੇ ਹਨ। ਔਰ ਇਸ ਵਾਰ ਜਿਹੜੇ ਮੰਤਰੀ ਸਾਹਿਬ ਆ ਰਹੇ ਨੇ ਝੰਡਾ ਲਹਿਰਾਉਣ... ਉਹ ਵੀ ਤੁਹਾਡੇ ਵਿਭਾਗ ਦੇ ਨੇ। ਇਕ ਦਿਨ ਪਹਿਲਾਂ ਪਹੁੰਚ ਜਾਣਗੇ ਨਹਿਰੀ ਵਿਸ਼ਰਾਮ ਘਰ। ਉਨ੍ਹਾਂ ਦੇ ਖਾਣੇ, ਰਿਹਾਇਸ਼ ਦਾ ਪ੍ਰਬੰਧ ਅੱਛੀ ਤਰ੍ਹਾਂ 82 ਹੁਣ ਜਨਵਰੀ-ਅਪ੍ਰੈਲ 2013