ਪੰਨਾ:ਗੁਰਚਰਨਾ ਗਾਡ੍ਹਰ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰ ਲੈਣਾ.... "ਐਸ. ਸਰ।” ਡੀ.ਐਸ.ਪੀ ਸਿਟੀ, ਮੌਕੇ 'ਤੇ ਪਰੇਡ ਕਮਾਂਡਰ ਹੋਣਗੇ।” ਜੀ ਜਨਾਬ! ਜ਼ਿਲ੍ਹਾ ਮੰਡੀ ਅਫਸਰ, ਡੀ.ਐਮ.ਓ ਸਾਹਿਬ! ਮੁੱਖ ਮਹਿਮਾਨ ਸਮੇਤ ਸਾਰੇ ਪਾਰਟੀਸਪੈਂਟਸ ਨੂੰ ਦੇਣ ਲਈ ਟਰਾਫੀਆਂ, ਮਮੈਂਟੋ ਵਗੈਰ ਤੁਸੀਂ ਲੈ ਕੇ ਆਉਣੇ ਨੇ...।'

  • w*

ਸਰ... ਸਰ, ਸਰ, ਐਨਾ ਖਰਚਾ... ਸਰ... ਕੁੱਝ...। ਕੀ ਹੋਇਆ ਖਰਚੇ ਨੂੰ? ਕੌਣ ਭੁੱਲਿਆ ਥੋਡੀ ਕਮਾਈ ਨੂੰ? ਮੈਨੂੰ ਸਾਰਾ ਪਤਾ ਕੀ ਕਰਦੇ ਓ ਤੁਸੀਂ ਮਹਿਕਮੇ `ਚ। ਜਿਹੜੀ ਲੁੱਟ ਤੁਸੀਂ...।' ਡਿਪਟੀ ਕਮਿਸ਼ਨਰ ਦੀ ਭਬਕ ਨਾਲ ਹਾਲ ਸਹਿਮ ਜਾਂਦਾ ਹੈ। “ਜੀ... ਜੀ... ਓ.ਕੇ... ਸਰ! ਡੀ.ਐਮ.ਓ ਦੀ ਮੱਧਮ ਜਿਹੀ ਆਵਾਜ਼ ਗਲੇ ਵਿਚ ਹੀ ਰਹਿ ਜਾਂਦੀ ਹੈ। ‘ਡੀ.ਆਰ., ਕੋਆਪਰੇਟਿਵ ਸੁਸਾਇਟੀਜ਼!... ਟੈਂਟ ਦਾ ਸਾਰਾ ਖਰਚਾ ਤੁਹਾਡਾ...! 'ਸਰ!... ਸਰ ਸਾਡੇ ਕੋਲ ਐਹੋ ਜਿਹੇ ਕੋਈ ਫੰਡਜ਼ ਨਹੀਂ ਹੁੰਦੇ ਸਨ। ਐਨਾ ਸਾਰਾ ਖਰਚਾ ਕਿਹੜੀ ਮੱਦ ਵਿਚੋਂ ਕਰਾਂਗੇ...।” ਇਹ ਅਫਸਰ ਸ਼ਾਇਦ ਨਵਾਂ-ਨਵਾਂ ਭਰਤੀ ਹੋਇਆ ਸੀ, ਜਿਸ ਨੂੰ ਆਏ ਸਾਲ ਪੈਂਦੀ ਬਿਜ਼ ਦਾ ਗਿਆਨ ਨਹੀਂ ਸੀ। ਨਵਾਂ ਆਇਆ ਲਗਦੇ? ਆਵਦੇ ਮਹਿਕਮੇ ਆਲੇ ਪੁਰਾਣੇ ਅਫਸਰਾਂ ਤੋਂ ਪੁੱਛੀਂ ਜਾ ਕੇ... ਹਰ ਸਾਲ ਉਹੀ ਕਰਦੇ ਨੇ ਇਹ ਸਭ। ਜਿਥੋਂ ਉਹ ਕਰਦੇ ਰਹੇ, ਤੁਸੀਂ ਵੀ ਕਰ ਲੈਣਾ। ਇਹ ਸਾਡਾ ਕਨਸਰਨ ਨੀ!" ਇੰਝ ਸੱਤਰ ਦੇ ਕਰੀਬ ਮਹਿਕਮਿਆਂ ਨੂੰ ਸੇਵਾ ਲਾ ਕੇ ਆਜ਼ਾਦੀ ਦਿਹਾੜੇ ਨੂੰ ਸਫ਼ਲ ਬਣਾਉਣ ਦੀ ਹਦਾਇਤ ਡੀ.ਸੀ ਸਾਹਿਬ ਵੱਲੋਂ ਕਰ ਦਿੱਤੀ ਜਾਂਦੀ ਹੈ। ‘‘ਇਹ ਅਪਣਾ ਨੈਸ਼ਨਲ ਡੇ ਹੈ... ਹਜ਼ਾਰਾਂ-ਲੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਅਦ ਆਜ਼ਾਦੀ ਮਿਲੀ ਹੈ ਸਾਨੂੰ। ਇਸ ਨੂੰ ਯਾਦਗਾਰੀ ਢੰਗ ਨਾਲ ਮਨਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। 9 ਤੇ ਇੰਝ ਹਰ ਸਾਲ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਦੀ ‘ਉਪਰਲੀ ਨੇਕ ਕਮਾਈ' ਨਾਲ ਮਨਾਏ ਆਜ਼ਾਦੀ ਦਿਹਾੜੇ ਸਮੇਂ ਮੰਤਰੀ ਜੀ ‘ਤਿਰੰਗਾ’ ਲਹਿਰਾਉਣ ਉਪਰੰਤ ਬੜੇ ਜ਼ੋਰ-ਸ਼ੋਰ ਨਾਲ ਭ੍ਰਿਸ਼ਟਾਚਾਰ ਵਿਰੁੱਧ ਲੜਨ ਦਾ ਭਾਸ਼ਨ ਕਰਦੇ ਹਨ। ‘‘ਗੁਰਦਾਸ ਸਿਆਂ!’ ਡੀ.ਟੀ.ਓ ਗਰੇਵਾਲ ਦੀ ਆਵਾਜ਼ ਮੈਨੂੰ ਵਾਪਸ ਬੈਰਕ ਵਿਚ ਲੈ ਆਉਂਦੀ ਹੈ। ‘‘ਅਫਸਰਾ! ਇਹ ਸੁਧਾਰ ਘਰ ਵੀ ਸਮਝ ਲਾ ਅਪਣੇ ਆਲੇ ਮੁਲਕ ਦੀ ਦੂਜੀ ਤਸਵੀਰ ਈ ਹੈ।” ‘‘ਉਹ ਕਿਵੇਂ?” ‘ਦੇਖਿਆ ਨੀ ਕਿਵੇਂ ਕੈਦੀਆਂ-ਹਵਾਲਾਤੀਆਂ ਦਾ ਚੰਮ ਲਾਹੀ ਜਾਂਦੇ ਨੇ। ਜੀਹਦੀ ਪਿੱਠ ਪਿੱਛੇ ਕੋਈ ਮੰਤਰੀ-ਸੰਤਰੀ ਖੜ੍ਹਾ, ਉਹਨੂੰ ਤਾਂ ਸਾਲੇ ਜੁਆਈਆਂ ਵਾਂਗੂੰ ਰੱਖਦੇ। ਅੰਦਰ-ਨਸ਼ਾ ਪਾਣੀ ਵੀ ਪਹੁੰਚਦਾ। ਤੜਕਿਆਂ-ਸੜਕਿਆਂ ਆਲੀ ਦਾਲ-ਸਬਜ਼ੀ ਖਾਂਦੇ ਆ। ਕੇਲੇ-ਸੇਬ ਅਤੇ ਸੁੱਕੇ ਮੇਵੇ ਤੁਰੇ ਆਉਂਦੇ ਬਾਹਰੋਂ। ਮਾਤੜ੍ਹ- ਤੁਮਾਤੜ ਦੇ ਲਈ ਦਰਜਨ ਕੇਲੇ ਵੀ ਕੋਈ ਮੁਲਾਕਾਤੀ ਲੈ ਕੇ ਆਵੇ, ਸਾਲ ਸਪਾਟੇ ਜਹੇ ਗੇਟ 'ਤੇ ਈ ਰੱਖ ਲੈਂਦੇ ਅੱਧੇ। ਤੂੰ ਆਵਦੀ ਬੈਰਕ ਵਾਲਾ ਕਿਰਤੋਵਾਲੀਆ ਸੀਰਾ ਨੂੰ ਦੇਖਿਆ। ਇਹਤੋਂ ਪੋਸਤ ਦੀ ਭਰੀ ਦਸ ਟੈਰੀ ਗਡੀ ਫੜੀ ਗਈ ਸੀ। ਐਨ.ਡੀ.ਪੀ.ਐਸ ਐਕਟ 'ਚ ਕੇਸ ਚਲਦਾ। ਤੈਨੂੰ ਲਗਦਾ ਇਹ ਜੇਲ੍ਹ ਆਇਆ। ਆਂਏ ਰਹਿੰਦਾ ਜਿਵੇਂ ਨਾਨਕੇ ਆਇਆ ਹੁੰਦਾ। ਸਾਰਾ ਜੇਲ੍ਹ ਸਟਾਫ ਪ੍ਰਾਹੁਣਿਆਂ ਵਾਂਗੂੰ ਖਿਆਲ ਰੱਖਦਾ ਉਹਦਾ। ਉਹਦੇ ਲਈ ਤਾਂ ਨਾਂ ਦੀ ਜੇਲ੍ਹ ਐ। ਹੈ ਕੋਈ ਹਵਾਲਾਤੀਆਂ ਵਾਲੀ ਗੱਲ। ਤੈਨੂੰ ਹੋਰ ਦੱਸਾਂ... ਜੇਲ੍ਹ ਦੇ ਅੰਦਰ ਬੈਠਿਆਂ ਹੀ ਇਹਦਾ ਕਾਰੋਬਾਰ ਚੱਲੀ ਜਾਂਦਾ। ਜੇਲ੍ਹ ਦੇ ਅੰਦਰੋਂ ਹੀ ਕੰਟਰੋਲ ਕਰੀ ਜਾਂਦਾ ਸਭ ਕੁਝ। ਜਮਾਂਦਾਰ, ਸਿਪਾਹੀ, ਹੌਲਦਾਰ ਤੋਂ ਲੈ ਕੇ ਡਿਪਟੀ ਸੁਪਰਡੈਂਟ, ਸੁਪਰਡੈਂਟ ਤਕ ਸਾਰੇ ਮਿਲੇ ਹੋਏ ਆ ਇਹਦੇ ਨਾਲ। ਹੈਰਾਨ ਕੀ ਹੁੰਨਾ... ਹੋਰ ਸੁਣ; ਆਹ ਤੇਰਾ ਜੇਲ੍ਹ ਮੰਤਰੀ ਇਹਨੂੰ ਵੀ ਦੋ ਲੱਖ ਤੋਂ ਉਤੇ ਮਹੀਨਾ ਪਹੁੰਚਦਾ ਜੇਲ੍ਹ ਵਿਚੋਂ।’’ ਜੇਲ੍ਹ ਵਿਚ ਆਇਆਂ ਮੈਨੂੰ ਭਾਵੇਂ ਦਸ ਦਿਨ ਹੀ ਹੋਏ ਸਨ ਪਰ ਇਨ੍ਹਾਂ ਦਸਾਂ ਦਿਨਾਂ ਵਿਚ ਹੀ ਪੂਰਾ ਸੰਸਾਰ ਦੇਖ ਲਿਆ ਸੀ। ਸੁਧਾਰ ਘਰ ਦਾ ਬੂਹਾ ਲੰਘਦਿਆਂ ਹੀ ਜਿਵੇਂ ਨਵੇਂ ਸੰਸਾਰ ਵਿਚ ਆ ਗਿਆ ਹੋਵਾਂ। ਜੇਲ੍ਹ ਗਾਰਦ ਦੇ ਪਹਿਰੇ 'ਤੇ ਖੜ੍ਹੇ ਸੰਤਰੀ ਨੇ ਸਿਰ ਤੋਂ ਪੈਰਾਂ ਤਕ ਗਹੁ ਨਾਲ ਦੇਖਿਆ ਸੀ। ‘‘ਆਹ ਤਾਂ ਔਕੜ ਪਰਿੰਦਾ ਫਸਿਆ ਲੱਗਦੈ।” ਸੰਤਰੀ ਨੇ ਦੂਸਰੇ ਹਮਰੁਤਬਾ ਨੂੰ ਹੌਲੀ ਜਿਹੀ ਆਵਾਜ਼ ਵਿਚ ਆਖਿਆ ਸੀ। ‘‘ਐਹੇ ਜਿਹੇ ਦੇਖਣ ਨੂੰ ਈ ਸ਼ਰੀਫ਼ ਲਗਦੇ ਹੁੰਦੇ, ਊਂ ਮੋਟੀ ਮਾਰ ਮਾਰਦੇ।' ਦੋਵਾਂ ਸੰਤਰੀਆਂ ਦੀਆਂ ਹੌਲੀ-ਹੌਲੀ ਕੀਤੀਆਂ ਗੱਲਾਂ ਵੀ ਡਿਪਟੀ ਸੁਪਰਡੈਂਟ ਦੇ ਕਮਰੇ ਤਕ ਮੇਰਾ ਪਿੱਛਾ ਕਰਦੀਆਂ ਰਹੀਆਂ ਸਨ। ‘‘ਤੇਰੇ ਬਾਰੇ ਢਿੱਲੋਂ ਸਾਹਬ ਦਾ ਫੋਨ ਆ ਗਿਆ ਸੀ। ਕੋਈ ਤਕਲੀਫ਼ ਨ੍ਹੀਂ ਆਉਣ ਦਿੰਦੇ ਤੈਨੂੰ। ਇਹ ਜੇਲ੍ਹ ਆ, ਇਹਦੇ ਇਸ ਗੇਟ ਤੋਂ ਬਾਹਰ ਨ੍ਹੀਂ ਜਾ ਸਕਦੇ। ਹੋਰ ਕੋਈ ਤਕਲੀਫ਼ ਨੀਂ। ਅੰਦਰ ਸਾਰਾ ਕੁਛ ਮਿਲੂ। ਭਾਵੇਂ ਚਿੜੀਆਂ ਦਾ ਦੁੱਧ ਮੰਗਾ ਲਿਉ। ਬੱਸ ਬੰਦੇ ਦੇ ਆਵਦੇ ਵੱਸ ਐ ਕਿਵੇਂ ਦੇ ਦਿਨ ਕੱਟਣੇ ਅੰਦਰ। ਕਈ ਤਾਂ ਰੋ ਪਿੱਟ ਕੇ ਦਿਨ ਲੰਘਾਉਂਦੇ ਤੇ ਕਈ... ਤੀਆਂ ਲਾਈ ਫਿਰਦੇ। ਤਰ੍ਹਾਂ-ਤਰ੍ਹਾਂ ਦੀ ਦੁਨੀਆ ਦੇ ਦਰਸ਼ਨ ਹੋਣਗੇ ਅੰਦਰ।” ਡਿਪਟੀ ਨੇ ਚੋਰ ਅੱਖ ਨਾਲ ਮੇਰੇ ਪਾਏ ਕੱਪੜਿਆਂ 'ਤੇ ਨਿਗਾਹ ਮਾਰੀ ਸੀ। ਮੈਨੂੰ ਛੱਡਣ | ਆਏ ਰਿਸ਼ਤੇਦਾਰ ਬਲਜੀਤ ਦਾ ਪਹਿਲਾਂ ਵੀ ਕਈ ਵਾਰ ਵਾਹ ਜੇਲ੍ਹ ਅਧਿਕਾਰੀਆਂ ਨਾਲ ਪੈ ਚੁੱਕਾ ਹੋਣ ਕਾਰਨ ਉਹ ਜੇਲ੍ਹ ਅੰਦਰਲੇ- = । ਬਾਹਰਲੇ ਸਾਰੇ ਸਿਸਟਮ ਤੋਂ ਭੇਤੀ ਸੀ। T ਮ ‘‘ਜਨਾਬ! ਥੋਨੂੰ ਪਤਾ ਈ ਐ ਵਿਜੀਲੈਂਸ ਮਹਿਕਮੇ ਦਾ, ਕਿਵੇਂ ਧੱਕਾ ਕਰਦੇ ਆ। ਬਾਈ ਗੁਰਦਾਸ ਨੂੰ ਵੀ ਜਮ੍ਹਾ ਨਾਜਾਇਜ਼ ਫਸਾਇਆ। ਤੁਸੀਂ ਖਿਆਲ ਰੱਖਿਓ ਇਹਦਾ, ਜਿੰਨੇ ਦਿਨ ਜ਼ਮਾਨਤ ਨਹੀਂ ਹੁੰਦੀ। ਅਸੀਂ ਵੀ ਥੋਡੇ ਨਾਲ ਪੂਰਾ ਕੋਆਪਰੇਟ ਕਰਾਂਗੇ।” ਬਲਜੀਤ ਨੇ ਅੱਖ ਬਚਾ ਕੇ ਪੰਜ-ਪੰਜ ਸੌ ਦੇ ਚਾਰ ਨੋਟ ਡਿਪਟੀ ਸੁਪਰਡੈਂਟ ਦੇ ਟੇਬਲ 'ਤੇ ਪਏ ਰਜਿਸਟਰ ਵਿਚ ਸਰਕਾ ਦਿੱਤੇ ਸਨ। ‘‘ਕਿਹੜੀ ਬੈਰਕ ’ਚ ਭੇਜੀਏ ਇਹਨੂੰ?’’ ਡਿਪਟੀ ਸਾਹਿਬ ਦੀ ਦਿਆਲਤਾ ਬੋਲ ਰਹੀ ਸੀ। E ਹੋ | “ਕਿਰਤੋਵਾਲੀਆਂ ਸੀਰਾ ਕਿੰਨੇ ਨੰਬਰ ਬੈਰਕ 'ਚ ਐ? ਬਾਕੀ S 83