ਪੰਨਾ:ਗੁਰਚਰਨਾ ਗਾਡ੍ਹਰ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਈ, ਸਾਡਾ ਸਾਊ ਬੰਦਾ... ਉਹੋ ਜਿਹੀ ’ਚ ਪਾਇਓ ਜਿਥੇ ਸੌਖਾ ਰਹੇ।” ‘‘ਇੱਕੀ ਨੰਬਰ ਅਲਾਟ ਕਰ ਦਿੰਨੇ... ਸਾਫ-ਸੁਥਰੀ ਬੈਰਕ ਆ। ਵੀ.ਆਈ.ਪੀ। ਟੀ.ਵੀ ਲੱਗਿਆ। ਕਿਰਤੋਵਾਲੀਆਂ ਨੂੰ ਸਾਰਾ ਸਾਮਾਨ ਜਾਂਦਾ ਬਾਹਰੋਂ। ਬਾਕੀ ਮੈਂ ਵੀ ਉਹਨੂੰ ਇਸ਼ਾਰਾ ਕਰਦੂੰ ਵਈ ਮੇਰਾ ਖਾਸ ਬੰਦਾ। ਤੁਸੀਂ ਫ਼ਿਕਰ ਨਾ ਕਰੋ। ਖਿਆਲ ਰੱਖਣਗੇ ਸਾਰੇ। ਬਾਕੀ ਪੰਦਰਾਂ-ਵੀਹ ਦਿਨਾਂ ਦੀ ਗੱਲ ਆ ਸਾਰੀ... ਜ਼ਮਾਨਤ ਹੋਜੂ।” ਡਿਪਟੀ ਸੁਪਰਡੈਂਟ ਨੇ ਜੇਲ੍ਹ ਗਾਰਡ ਨੂੰ ਅਗਲੇ ਹਵਾਲਾਤੀ ਨੂੰ ਅੰਦਰ ਭੇਜਣ ਦਾ ਇਸ਼ਾਰਾ ਕਰ ਦਿੱਤਾ ਸੀ। 9 ਹੁਣ ਇਹ ਆਵਦੇ ਕਮਰੇ 'ਚ ਹੀ ਮੁਲਾਕਾਤ ਕਰਾ ਦਿਆ ਕਰੂ। ਬਾਈ ਸਿਆਂ... ਤੂੰ ਅੱਗੇ-ਅੱਗੇ ਵੇਖੀਂ। ਜੇਲ੍ਹ 'ਚ ਤਾਂ ਪੱਤੇ ਵੀ ਪੈਸੇ ਮੰਗਦੇ। ਵਿਚ-ਵਿਚਾਲੇ ਹਜ਼ਾਰ-ਪੰਜ ਸੌ ਹੋਰ ਹੱਥ ਝਾੜ ਦਿਆਂਗੇ ਇਹਨੂੰ। ਉਦੋਂ ਨੂੰ ਜ਼ਮਾਨਤ ਹੋਜੂ। ਦਸ-ਪੰਦਰਾਂ ਦਿਨਾਂ ਦੀ ਗੱਲ ਐ ਸਾਰੀ। ਜੇ ਦਿਨ ਚੰਗੇ ਲੰਘਦੇ ਹੋਣ ਫੇਰ ਪਤਾ ਨਹੀਂ ਲੱਗਦਾ... ਔਖ ਦਾ ਤਾਂ ਇਕ ਦਿਨ ਵੀ ਲੰਘਾਉਣਾ ਔਖਾ। ਜੇ ਜ਼ਿਆਦਾ ਈ ਤੰਗੀ- ਫੰਗੀ ਹੋਈ ਉਹ ਵੀ ਦੱਸਦੀਂ। ਜੇਲ੍ਹ ਡਾਕਟਰ ਅੱਗੇ ਸਿਟਾਂਗੇ ਪੰਜ ਹਜ਼ਾਰ ਦੀ ਗੁੱਟੀ। ਮੌਜ ਕਰੀਂ ਜੇਲ੍ਹ ਦੇ ਹਸਪਤਾਲ 'ਚ। ਜ਼ਿਆਦਾ ਕਹੇਂਗਾ ਤਾਂ ਸੁਪਰਡੈਂਟ ਨਾਲ ਗੱਲ ਕਰ ਕੇ ਫੀਸ ਫੱਤੂ ਤਾਰਕੇ ਜੇਲ੍ਹ ਤੋਂ ਬਾਹਰਲੇ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿਆਂਗੇ। ਗਾਂਧੀ ਮਾਰ੍ਗਜ ਦੀ ਕਿਰਪਾ ਚਾਹੀਦੀ... ਡਾਕਟਰ ਤਾਂ ਚੰਗੇ-ਭਲੇ ਨੂੰ ਦਿਲ ਦਾ ਰੋਗੀ ਬਣਾ ਦਿੰਦੇ ਆ। ਦੇਖਿਆ ਨੀ ਤੈਂਅ ਜਦੋਂ ਕਦੇ ਕਿਸੇ ਲੀਡਰ ਨੂੰ ਗ੍ਰਿਫਤਾਰ ਕਰ ਲੈਣ... ਉਹਨੂੰ ਉਸੇ ਟਾਈਮ ਦਿਲ ਦਾ ਦੌਰਾ ਪੈ ਜਾਂਦਾ ਚੰਗੇ-ਭਲੇ ਨੂੰ। ਨਾਲੇ ਤੂੰ ਸਾਰਿਆਂ ਨੂੰ ਆਵਦੇ ਵਰਗੇ ਈ ਨਾ ਸਮਝੀਂ ਜਾਈ ਰਾਜੇ ਹਰੀਸ਼ ਦੇ ਪੁੱਤਰ। ਏਸ ਮੁਲਕ 'ਚ ਸਭ ਕੁਝ ਈ ਚੱਲੀ ਚਲਾਈ ਜਾਂਦਾ। ਐਵੇਂ ਨਾ ਘੁੱਟਿਆ ਵੱਟਿਆ ਜਿਹਾ ਰਿਹਾ ਕਰੀਂ। ਗੱਲਬਾਤ ਕਰ ਲਈ ਦੀ ਹੁੰਦੀ ਹਰ ਤਰ੍ਹਾਂ ਦੇ ਬੰਦੇ- ਕੁਬੰਦੇ ਨਾਲ। ਕਈ ਵਾਰ ਜੇਲ੍ਹ ਵਿਚ ਈ ਬੜੇ ਕੰਮ ਦੇ ਬੰਦੇ ਮਿਲ ਜਾਂਦੇ ਆ। ਬਾਕੀ ਤੁੰ ਫਿਕਰ ਨਾ ਕਰੀਂ... ਮੈਂ ਹੈਗਾਂ...।” ਬਲਜੀਤ ਨੇ ਅਪਣੇ ਵੱਲੋਂ ਮੈਨੂੰ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਸੀ। ‘‘ਗੁਰਦਾਸ! ਅੱਜ ਦੁਪਹਿਰ ਵਾਲੀ ਬੰਦੀ ਤੋਂ ਬਾਅਦ ਆਪਾਂ ਗੁਰਚਰਨੇ ਨੂੰ ਮਿਲਣ ਚੱਲਾਂਗੇ ਉਹਦੀ ਬੈਰਕ 'ਚ। ਅਹੁ ਸਾਹਮਣੇ ਆਲੀ ਬੈਰਕ 'ਚ ਰਹਿੰਦਾ। ਬੰਦੇ ਨੂੰ ਮਿਲਕੇ ਜਿਉਣ ਨੂੰ ਜੀਅ ਕਰਦਾ, ਨਹੀਂ ਤਾਂ ਆਏਂ ਸੋਚੀਦਾ ਬਈ ਭੰਗ ਦੇ ਭਾੜੇ ਜ਼ਿੰਦਗੀ ਲਈ ਆ। ਨਹੀਂ ਤਾਂ ਕਦੇ-ਕਦੇ ਮੈਂ ਸੋਚਣ ਲੱਗ ਜਾਨੈਂ, ਮੈਂ ਪੈਸੇ ਗੁਆ ਕਿਉਂ ਨ੍ਹੀਂ ਲਏ ਹਰਦੋਵਾਲੀਆਂ ਤੋਂ। ਨਾਲੇ ਉਹ ਖੁਸ਼ ਹੁੰਦੇ, ਨਾਲੇ ਆਹ ਦਿਨ ਨਾ ਦੇਖਣੇ ਪੈਂਦੇ। ਪਛਤਾਵਾ ਹੁੰਦਾ ਰਹਿੰਦਾ।’’ ਡੀ.ਟੀ.ਓ ਗਰੇਵਾਲ ਸਾਹਿਬ ਨੇ ਠੰਢੀ ਹਵਾ ਦਾ ਡੂੰਘਾ ਸਾਹ ਭਰਿਆ ਸੀ। ‘‘ਗੁਰਦੁਆਰੇ ਜਾਨਾ ਹੁੰਨੈਂ?’’ ‘‘ਕੱਲ੍ਹ ਗਿਆ ਸੀ।’’ “ਜਿਹੜਾ ਪਾਠੀ ਐ ਨਾ, ਤਿੰਨ ਕਤਲ ਕੀਤੇ ਉਹਨੇ। ਤਿੰਨ ਮਾਸੂਮ-ਬੇਦੋਸ਼ੇ। ਜ਼ਮੀਨ ਖਾਤਰ ਅਪਣੀ ਵਿਧਵਾ ਭਰਜਾਈ ਤੇ ਉਹਦੇ ਦੋ ਨਿੱਕੇ-ਨਿੱਕੇ ਬੱਚਿਆਂ ਨੂੰ ਕੋਹ-ਕੋਹ ਕੇ ਮਾਰਿਆ। ਮਾਰ ਕੇ ਟਿੱਬੇ 'ਚ ਦੱਬ ਦਿੱਤਾ ਸੀ ਆਵਦੇ ਸਕੇ ਭਤੀਜੇ-ਭਤੀਜੀ ਨੂੰ। ਉਮਰ ਕੈਦ ਭੁਗਤ ਰਿਹਾ। ਤੂੰ ਦੇਖਿਆ ਹੋਣੋਂ-ਜਦੋਂ ਪਾਠ ਕਰਦਾ, ਸ਼ਬਦ ਉਸ ਦੀ ਜ਼ੁਬਾਨੋ ਕਿਰ ਜਾਂਦੇ ਆ। ਕਥਾ ਕਰਦਿਆਂ ਅੱਖਾਂ ਭਰ ਆਉਂਦਾ। ਕਹਿੰਦਾ ਗਰੇਵਾਲ ਸਾਹਿਬ ਵਕਤ ਮੇਰੇ ਹੱਥ ਨੀ ਆ ਰਿਹਾ। ਆਵਦੇ ਗੁਨਾਹਾਂ 'ਤੇ ਪਛਤਾਵਾ ਕਰਦਾ ਰਹਿੰਦੈ।" “ਸਰ ਮੈਨੂੰ ਤਾਂ ਲੱਗਦੈ ਜੇਲ ਵਿਚ ਸਾਰੇ ਈ ਪਛਤਾਵਾ ਕਰੀ ਜਾਂਦੇ ਨੇ। ਕਈ ਪਛਤਾਵਾ ਕਰਦੇ ਬਈ ਗੁਨਾਹ ਕਿਉਂ ਕੀਤਾ, ਕਈ ਕਰਦੇ ਗੁਨਾਹ ਕਿਉਂ ਨੀ ਕੀਤਾ। ਕਈ ਕਹਿੰਦੇ ਵੱਡਾ ਗੁਨਾਹ ਕਿਉਂ ਨਹੀਂ ਕੀਤਾ?' ‘ਤੂੰ ਠੀਕ ਆਖਨੈਂ ਗੁਰਦਾਸ, ਜਿੰਨੇ ਲੋਕ ਨੇ ਜੇਲ੍ਹ 'ਚ ਉਥੇ ਤਰ੍ਹਾਂ ਦੀ ਦੁਨੀਆ ਐ। ਅਹੁ ਉਨੱਤੀ ਨੰਬਰ ਆਲੀ ਬੈਰਕ 'ਚ ਇਕ ਬੰਦਾ ਬੰਦ ਐ ਭੱਖੜੇ ਪਿੰਡ ਤੋਂ। ਬਲਾਤਕਾਰ ਦਾ ਕੇਸ ਆ ਓਹਦੇ ’ਤੇ। ਧਾਰਾ 376 ਲੱਗੀ ਵੀ ਐ। ਉਹ ਵਿਚਾਰਾ ਧਾਹਾਂ ਮਾਰਦਾ, ਕਹਿੰਦਾ ਮੈਨੂੰ ਉਹ ਕੁੜੀ ਤਾਂ ਦਿਖਾ ਦਿਉ ਜੀਹਦੇ ਨਾਲ ਬਲਾਤਕਾਰ ਕਰਨ ਦਾ ਕੇਸ ਮੇਰੇ ਸਿਰ ਪਾਇਆ। ਉਹ ਹੈ ਕਿਥੋਂ ਦੀ? ਪਰ ਕੌਣ ਸੁਣਦੈ ਵਿਚਾਰੇ ਦੀ। ਉਸੇ ਬੈਰਕ 'ਚ ਇਕ ਹੋਰ ਨੌਜੁਆਨ ਬੰਦ ਐ। ਪੜ੍ਹਿਆ-ਲਿਖਿਆ... ਪੋਸਟ ਗਰੈਜੂਏਟ ਐ। ਲੋਕਾਂ ਦੇ ਖੇਤਾਂ ਵਿਚੋਂ ( ਚੋਰੀ ਮੋਟਰਾਂ ਲਾਹੁਣ ਦਾ ਕੇਸ ਫਿੱਟ ਕੀਤਾ ਉਹਦੇ 'ਤੇ। ਅਸਲ ਵਿਚ ਉਹਦਾ ਐਨਾ ਕਿ ਕਸੂਰ ਐ ਕਿ ਉਹਨੇ ਚੋਣਾਂ ਵਿਚ ਆਵਦੇ ਹਲਕੇ ਦੇ ਮੌਜੂਦਾ ਮੰਤਰੀ ਦੀ ਡੱਟ ਕੇ ਵਿਰੋਧਤਾ ਕੀਤੀ ਸੀ। ਲੈ ਹੋਰ ਸੁਣ ਲੈ... ਸੋਲਾਂ ਨੰਬਰ ਆਲੀ ਬੈਰਕ ਵਿਚੋਂ ਅਜੇ ਤਿੰਨ ਦਿਨ ਪਹਿਲਾਂ ਈ ਇਕ ਪੁਲਿਸ ਵਾਲਾ ਬਰੀ ਹੋ ਕੇ ਗਿਆ। ਕਤਲ ਕੇਸ ਵਿਚ ਬੰਦ ਸੀ। ਉਹਦੇ 'ਤੇ ਵੀ ਕਿਸੇ ਉਚ ਪੁਲਿਸ ਅਧਿਕਾਰੀ ਨੇ ਨ ਈ ਕੇਸ ਪੁਆ ਦਿੱਤਾ ਸੀ। ਹਾਈਕੋਰਟ ਤੋਂ ਸੱਤਾਂ ਸਾਲਾਂ ਬਾਅਦ ਬਰੀ ਹੋ ਕੇ ਗਿਆ। ਜਿਸ ਦਿਨ ਬਰੀ ਹੋਇਆ ਅਜੀਬ ਕਿਸਮ ਦੀ ਉਦਾਸੀ ਅਤੇ ਖੁਸ਼ੀ ਸੀ ਉਸਦੇ ਚਿਹਰੇ 'ਤੇ। ਫੁੱਟ-ਫੁੱਟ ਕੇ ਰੋਣ ਲੱਗ ਪਿਆ ਕਹਿੰਦਾ, ਮੇਰੇ ਸੱਤ ਸਾਲ ਕੌਣ ਮੋੜੇਗਾ। ਮੇਰੀ ਬੇਟੀ ਨੇ ਐਮ.ਬੀ.ਬੀ.ਐਸ ਵਿਚ ਦਾਖਲਾ ਲੈਣਾ ਸੀ... ਮੇਰੀ ਜੇਲ੍ਹ ਕਰਕੇ ਪੜ੍ਹਾਈ ਛੁੱਟ ਗਈ। ਪਲੱਸ ਟੂ ਮੈਡੀਕਲ ਕਰ ਕੇ ਘਰੇ ਬੈਠ ਗਈ। ਮਾਂ ਮੇਰੀ ਤੁਰ ਗਈ ਹੌਕਾ ਲੈ ਗਈ ਹੌਕਾ ਲੈ ਕੇ।ਘਰ ਵਾਲੀ ਡਿਪਰੈਸ਼ਨ ਦੀ ਮਰੀਜ਼ ਹੋਗੀ। ਭਰਾ ਮੇਰੇ ਛੱਡ ਗਏ ਮੈਨੂੰ। ਕੌਣ ਮੋੜ ਦੇਊ ਬੀਤਿਆ ਯੁੱਗ ਨਾਲੇ ਮੇਰੇ ’ਤੇ ਕਾਤਲ ਹੋਣ ਦਾ ਜਿਹੜਾ ਦਾਗ ਲੱਗ ਗਿਆ, ਉਹ ਕਿਹੜੀ ਸਾਬਣ ਨਾਲ ਧੋਤਾ ਜਾਊ?” ‘‘ਓ...ਫ...ਹੋਅ!’’ ‘‘ਹੌਲੀ-ਹੋਲੀ ਜਾਣ ਜਾਏਂਗਾ। ਗਰੀਬਾਂ ਦੀਆਂ ਆਹਾਂ ਤਾਂ ਜੇਲ੍ਹ ਦੀਆਂ ਵੱਡੀਆਂ-ਵੱਡੀਆਂ ਤੇ ਉਚੀਆਂ-ਉਚੀਆਂ ਕੰਧਾਂ ਨਾਲ ਟੱਕਰਾਂ ਮਾਰ-ਮਾਰ ਕੇ ਦਮ ਤੋੜ ਜਾਂਦੀਆਂ। ਅਫਸਰਾ! ਮੁਜ਼ਰਮਾਂ ਵਾਸਤੇ ਜੇਲ੍ਹ ਨਾਲੋਂ ਵੱਧ ਕੇ ਸੁਰੱਖਿਅਤ ਜਗ੍ਹਾ ਹੋਰ ਕੋਈ ਨਹੀਂ, ਤੇ... ਤੇਰੇ-ਮੇਰੇ ਵਰਗੇ ਬੇਦੋਸ਼ੇ ਫਸੇ ਪਰਿੰਦਿਆਂ ਵਾਸਤੇ ਮਣ-ਮਣ ਦੇ ਭਾਰੇ ਜਿੰਦਰੇ ਲੱਗਦੇ ਬੈਰਕਾਂ ਦੇ ਬੂਹਿਆਂ ਨੂੰ।" ‘‘ਤੁਸੀਂ ਠੀਕ ਆਹਨੇਂ ਓਂ ਸਰ। ਮੇਰੇ ਆਲੀ ਬੈਰਕ ਵਿਚ ਇਕ ਹਵਾਲਾਤੀ ਐ ਗੁਲਚੈਨ ਜੰਮੂ ਤੋਂ। ਡਰਾਈਵਰ ਮੁੰਡਾ ਐ। ਕਿਸੇ ਕੰਪਨੀ ਵਿਚ ਡਰਾਈਵਰ ਸੀ। ਕੰਪਨੀ ਮਾਲਕ ਦਾ ਮੁੰਡਾ ਕਿਤੇ ਕਾਰ ਲੈ ਕੇ ਜਾ ਰਿਹਾ ਸੀ ਜਲੰਧਰ ਲਾਗੇ। ਇਹ ਨਾਲ ਬੈਠਾ ਸੀ। ਨਸ਼ੇ ਵਿਚ ਟੱਲੀ ਹੋਏ ਛੋਹਰ ਨੇ ਕਾਰ ਦਾ ਐਕਸੀਡੈਂਟ ਕਰਤਾ। ਰੇਹੜੀਆਂ ਵਾਲੇ ਤਿੰਨ ਗਰੀਬ ਦਰੜਤੇ। ਮਾਲਕਾਂ ਨੇ ਅਪਣਾ ਮੁੰਡਾ ਕਢਵਾ ਹੁਣ ਜਨਵਰੀ-ਅਪ੍ਰੈਲ 2013 84