ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)

ਭਾਗਹੀਨ ਭੂਮਿ ਚੋਟਾ ਖਾਵਹਿ।
ਬਿਨੁ ਭਾਗਾ ਸਤਸੰਗੁ ਨ ਲਭੈ
ਬਿਨੁ ਸੰਗਤਿ ਮੈਲੁ ਭਰੀਜੈ ਜੀਉ (ਮਾਝ ਮ: ੪)
੩.ਖੋਜਤ ਖੋਜਤ ਭਈ ਬੈਰਾਗਨਿ
ਪ੍ਰਭ ਦਰਸਨ ਕਉ ਹਉ ਫਿਰਤਿ ਤਿਸਾਈ।
ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ
ਸਾਧ ਸੰਗਿ ਮੇਰੀ ਜਲਨਿ ਬੁਝਾਈ!

(ਗਉੜੀ ਮ: ੫)


੪.ਮੇਰੇ ਮਾਧਉ ਜੀ ਸਤ ਸੰਗਤਿ ਮਿਲੇ ਸਿ ਤਰਿਆ।
ਗੁਰ ਪ੍ਰਸਾਦਿ ਪਰਮਪਦੁ ਪਾਇਆ
ਸੂਕੇ ਕਾਸਟ ਹਰਿਆ।

(ਗੂਜਰੀ ਮ: ੫)


੧੪.ਖੋਜਤ ਖੋਜਤ ਸੁਨੀ ਇਹ ਸੋਇ।
ਸਾਧ ਸੰਗਤਿ ਬਿਨੁ ਤਰਿਓ ਨ ਕੋਇ।

(ਆਸਾ ਮ: ੫)


੬.ਬ੍ਰਾਹਮਣ ਖਤ੍ਰੀ ਸੂਦ ਵੈਸ
ਚਾਰਿ ਵਰਨ ਚਾਰਿ ਆਸ਼ਰਮ ਹਹਿ
ਜੋ ਹਰਿ ਧਿਆਵੈ ਸੋ ਪਰਧਾਨੁ।
ਜਿਉ ਚੰਦਨ ਨਿਕਟਿ ਵਸੈ ਹਿਰਡ ਬਪੜਾ
ਤਿਉ ਸਤ ਸੰਗਤਿ ਮਿਲਿ ਪਤਿਤ ਪਰਵਾਣੁ।

(ਗੋਂਡ ਮ: ੪)


੭.ਬਿਸਰਿ ਗਈ ਸਭ ਤਾਤਿ ਪਰਾਈ।
ਜਬ ਤੇ ਸਾਧ ਸੰਗਤਿ ਮੋਹਿ ਪਾਈ॥੧॥ਰਹਾਉ॥