ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)


੧੧.ਮੇਰੀ ਖਲੋ ਮੋਜੜੇ ਗੁਰ ਸਿਖ ਹੰਢਾਂਦੇ
ਮਸਤਕ ਲਗੇ ਸਾਧ ਰੇਣ ਵਡਭਾਗ ਜਿਨਾਂਦੇ।

(ਵਾਰਾਂ ਭਾਈ ਗੁਰਦਾਸ ਜੀ)


੧੨.ਹਰਕਿ ਬਾਸਦ ਦਾਯਮਾ ਦਰ ਯਾਦਿ ਓ।
ਯਾਦਿ ਹਕ ਹਰਦਮ ਬਵਦ ਇਰਸਾਦਿ ਓ।

(ਜ਼ਿੰਦਗੀਨਾਮਾ ਭਾ: ਨੰਦ ਲਾਲ ਜੀ)


ਇਸਦਾ ਭਾਵ ਗੁਰਬਾਣੀ ਵਿਚੋਂ


ਜਨ ਨਾਨਕ ਧੂੜ ਮੰਗੇ ਤਿਸ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮਿ ਜਪਾਵੈ।

(ਗਉੜੀ ਕੀ ਵਾਰ ਮ: ੪)


੧੩.ਦੌਲਤ ਅੰਦਰ ਖਿਦਮਤੇ ਮਰਦਾਨਿ ਓਸਤ
ਹਰ ਗਦਾ ਓਂ ਬਾਦਸ਼ਾਹਿ ਕੁਰਬਾਨ ਓਸਤ।

(ਜ਼ਿੰਦਗੀਨਾਮਾ ਭਾ: ਨੰਦ ਲਾਲ ਜੀ)


ਭੇਖ ਦਖਾਏ ਜਗਤ ਕੋ ਲੋਗਨ ਕੋ ਬਸਕੀਨ॥
੧.ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।
ਗਲੀ ਜਿਨਾ ਜਪ ਮਾਲੀਆ ਲੋਟੇ ਹਥਿ ਨਿਬਗ।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ

(ਆਸਾ ਕਬੀਰ ਜੀ)


੨.ਹਿਰਦੈ ਜਿਨਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ॥
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਇ।

(ਗੂਜਰੀ ਮ: ੩)