ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ।

(ਧਨਾਸਰੀ ਮ: ੧)


੭.ਮਨਰੇ ਗਹਿਓ ਨ ਗੁਰ ਉਪਦੇਸੁ।
ਕਹਾ ਭਇਓ ਜਉ ਮੂਡ ਮੁਡਾਇਓ
ਭਗਵਉ ਕੀਨੋ ਭੇਸੁ।

(ਸੋਰਠ ਮ:੯)


੮.ਫਰੀਦਾ ਕੰਨਿ ਮੁਸਲਾ ਸੂਫੁ ਗਲਿ
ਦਿਲਿ ਕਾਤੀ ਗੁੜੁ ਵਾਤਿ।
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ।

(ਸਲੋਕ ਫਰੀਦ ਜੀ)


੯.ਅਭਿਆਗਤ ਏਹਿ ਨ ਆਖੀਅਨਿ
ਜਿ ਪਰ ਘਰਿ ਭੋਜਨੁ ਕਰੇਨਿ।
ਉਦਰੇ ਕਾਰਣਿ ਆਪਣੇ ਬਹਲੇ ਭੇਖ ਕਰੇਨ।

(ਸਲੋਕ ਮ: ੩ ਵਾਰ ਰਾਮਕਲੀ)


੧੦.ਹਾਥ ਕਮੰਡਲੁ ਕਾਪੜੀਆ
ਮਨਿ ਤ੍ਰਿਸਨਾ ਉਪਜੀ ਭਾਰੀ।
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ
ਚਿਤੁ ਲਾਇਆ ਪਰ ਨਾਰੀ।
ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ।
ਅੰਤਰਿ ਬਿਖੁਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ।

(ਮਾਰੂ ਮ: ੧)