ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

ਆਂਧਰ ਕੀ ਪਦਵੀ ਕਹ ਪਾਵੈ।
ਆਂਖ ਮੀਚ ਮਗੁ ਸੂਝ ਨ ਜਾਈ।
ਤਾਹਿ ਅਨੰਤ ਮਿਲੈ ਕਿਮ ਭਾਈ

(ਬਚਿਤ੍ਰ ਨਾਟਕ ਪਾ ੧੦)


੧੬.ਪੂਛਤ ਪਥਕਿ ਤਿਹ ਮਾਰਗਿ ਨ ਧਾਰੈ ਪਗਿ
ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਐ।
ਪੂਛਤ ਹੈ ਬੈਦੁ ਖਾਤ ਅਉਖਧਿ ਨ ਸੰਜਮ ਸੈ
ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ।
ਪੂਛਤ ਹੈ ਸੁਹਾਗਨ ਕਰਮਿ ਹੈ ਦੁਹਾਗਨਿ ਕੇ
ਰਿਦੈ ਬਿਭਚਾਰ ਕਤ ਸੇਜਾ ਬੁਲਾਈਐ।
ਗਾਏ ਸੁਨੇ ਆਖੇਂ ਮੀਚੈ ਪਾਈਐ ਨ ਪਰਮ ਪਦ
ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ।

(ਕਬਿਤ ਸਵਯੇ ਭਾ: ਗੁਰਦਾਸ ਜੀ)


੧੭.ਧਯਾਨ ਲਗਾਯ ਠਗਯੋ ਸਭ ਲੋਗਨ
ਸੀਸ ਜਟਾ ਨਖ ਹਾਥ ਬਢਾਯੋ।
ਲਾਯ ਬਿਭੂਤ ਫਿਰਯੋ ਮੁਖ ਊਪਰ
ਦੇਵ ਅਦੇਵ ਸਭੈ ਡਹਿਕਾਯੋ।
ਲੋਭ ਕੇ ਲਾਗ ਫਿਰਯੋ ਘਰ ਹੀ ਘਰ
ਜੋਗ ਕੇ ਨਯਾਸ਼ ਸਭੈ ਬਿਸਰਾਯੋ।
ਲਾਜ ਗਈ ਕਛੁ ਕਾਜ ਸਰਯੋ ਨਹਿ
ਪ੍ਰੇਮ ਬਿਨਾ ਪ੍ਰਭੁ ਪਾਨ ਨ ਆਯੋ।

(੩੩ ਸਗਯੇ ਪਾ: ੧੦)