ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੪)
ਮਾਨ ਕਰਉ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ।
ਹਮ ਅਪਰਾਧੀ ਸਦ ਭੂਲਤੇ ਤੁਮੁ ਬਖਸਨਹਾਰੇ॥
(ਬਿਲਾਵਲ ਮਃ ੫)
੮.ਤੇਰੀ ਸਰਨ ਮੇਰੇ ਦੀਨ ਦਇਆਲਾ।
ਸੁਖ ਸਾਗਰ ਮੇਰੇ ਗੁਰ ਗੋਪਾਲਾ।
ਕਰ ਕਿਰਪਾ ਨਾਨਕ ਗੁਣ ਗਾਵੈ
ਰਾਖਹੁ ਸਰਮ ਅਸਾੜੀ ਜੀਉ।
(ਮਾਝ ਮਃ ੫)
੯.ਤੁਮਰੀ ਸਰਣਿ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ।
ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ।
(ਧਨਾਸਰੀ ਮਃ ੫)
੧੦.ਕਿਸਹੀ ਜੋਰੁ ਅਹੰਕਾਰ ਬੋਲਣ ਕਾ
ਕਿਸਹੀ ਜੋਰੁ ਦੀਬਾਨ ਮਾਇਆ ਕਾ
ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ
ਤੂੰ ਕਰਤੇ ਰਾਖ ਮੈ ਨਿਮਾਣੀ ਹੈ।
(ਮਾਰੂ ਸੋਲਹੇ ਮਃ ੫)
੧੧.ਹਾਹਾ ਪ੍ਰਭ ਰਾਖਿ ਲੇਹੁ
ਹਮ ਤੇ ਕਿਛੂ ਨ ਹੋਇ ਮੇਰੇ ਸੁਆਮੀ
ਕਰ ਕ੍ਰਿਪਾ ਅਪੁਨਾ ਨਾਮ ਦੇਹੁ।
(ਧਨਾਸਰੀ ਮਃ ੫)
੧੨.ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ।
ਰਖਿ ਲੇਵਹੁ ਦੀਨ ਦਇਆਲ ਭਰਮਤ ਬਹੁ ਹਾਰਿਆ।
(ਜੈਤਸਰੀ ਮਃ ੫)