ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੩)
ਸ਼ਬਦ ੬.[1]
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ ਹਉ
ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ।ਕਉੜਾ ਬੋਲਿ ਨ
ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ। ਪਤਿਤ
§ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ।
†ਘਟ ਘਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ
‡ਨਾਨਕ ਦਾਸ ਸਦਾ ਸਰਨਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ।
(ਸੂਹੀ ਛੰਤ ਮ: ੫)
ਸ਼ਬਦ ੭.[2]
§ਸਰਬ ਸੁਖਾ ਦਾ ਦਾਤਾ ਸਤਿਗੁਰੁ ਤਾਕੀ ਸਰਨੀ ਪਾਈਐ।
ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ॥
੧॥ ਹਰਿ ਰਸ ਪੀਵਹੁ ਭਾਈ। †ਨਾਮ ਜਪਹੁ ਨਾਮੋ ਆਰਾਧਹੁ
ਗੁਰ ਪੂਰੇ ਕੀ ਸਰਣਾਈ॥੧॥ਰਹਾਉ॥ ਤਿਸਹਿ ਪਰਾਪਤਿ
ਜਿਸੁ ਧੁਰਿ ਲਿਖਿਆ ਸੋਈ ਪੂਰਨ ਭਾਈ‡ਨਾਨਕ ਕੀ ਬੇਨੰਤੀ
ਪ੍ਰਭ ਜੀ ਨਾਮਿ ਰਹਾ ਲਿਵਲਾਈ।(ਸੋਰਠ ਮ: ੫)
੮
ਸਤਿਗੁਰ ਮੇਰਾ ਬੇਮੁਹਤਾਜ।
ਇਹ ਸ਼ਬਦ ਇਸ ਪੁਸਤਕ ਦੇ ੪੩ ਸਫੇ ਤੇ ਲਿਖਿਆ ਹੋਇਆ ਹੈ।