ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੬)
ਨਾਨਕ ਗੁਰਿ ਪੜਦਾ ਢਾਕਿਆ॥੪॥(ਪ੍ਰਭਾਤੀ ਮ: ੫)
੧੩.[1]
ਗੁਰਿ ਪੂਰੇ ਪੂਰੀ ਕੀਨੀ। ਬਖਸ ਅਪੁਨੀ ਕਹਿ ਦੀਨੀ। ਨਿਤ
ਅਨੰਦ ਸੁਖੁ ਪਾਇਆ। ਥਾਵ ਸਗਲੇ ਸੁਖੀ ਵਸਾਇਆ॥੧॥
ਹਰਿ ਕੀ ਭਗਤਿ ਫਲ ਦਾਤੀ। ਗੁਰਿ ਪੂਰੇ ਕਿਰਪਾ ਕਰਿ ਦੀਨੀ
ਵਿਰਲੈ ਕਿਨਹੀ ਜਾਤੀ॥ਰਹਾਉ॥ †ਗੁਰਬਾਣੀ ਗਾਵਹੁ ਭਾਈ॥
ਉਹ ਸਫਲ ਸਦਾ ਸੁਖਦਾਈ। ਨਾਨਕ ਨਾਮੁ ਧਿਆਇਆ।
ਪੂਰਬਿ ਲਿਖਿਆ ਪਾਇਆ॥੨॥ (ਸੋਰਠਿ ਮ: ੫)
੧੪.[2]
†ਹਰਿ ਕੋ ਨਾਮੁ ਸਦਾ ਸੁਖਦਾਈ। ਜਾਕਉ ਸਿਮਰਿ
ਅਜਾਮਲੁ ਉਧਰਿਓ ਗਨਕਾ ਹੂ ਗਤਿ ਪਾਈ॥੧॥ ਰਹਾਉ॥
ਪੰਚਾਲੀ ਕਉ ਰਾਜ ਸਭਾ ਮੈ ਰਾਮ ਨਾਮ ਲੁਧਿਆਈ। ਤਾਕੋ
ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ॥੧॥*ਜਿਹ ਨਰ
ਜਸ ਕਿਰਪਾ ਨਿਧਿ ਗਾਇਓ ਤਾਕਉ ਭਇਓ ਸਹਾਈ। ਕਹੁ
ਨਾਨਕ ਮੈ ਇਹੀ ਭਰੋਸੈ ਗਹੀ ਆਨ ਸਰਨਾਈ॥੨॥
(ਮਾਰੂ ਮ: ੯)
੧੫.[3]
ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ।