ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੭)

[1]†ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਠੀਲਾ।
ਮੋਹਨੁ ਪ੍ਰਾਨ ਮਾਨ ਰਾਗੀਲਾ। ਬਾਸਿ ਰਹਿਓ ਹੀਅਰੇ ਕੇ ਸੰਗੇ
ਪੇਖਿ ਮੋਹਿਓ ਮਨ ਲੀਲਾ॥੧॥ ਰਹਾਉ॥
[2]ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੇ ਮਨਹੁ ਜਗੀਲਾ।
ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ॥੨॥

(ਗੂਜਰੀ ਮ: ੫)

੧੬.

ਸੰਤ ਰਹਤ ਸੁਨਹੁ ਮੇਰੇ ਭਾਈ॥

(ਇਹ ਸ਼ਬਦ ਇਸ ਪੁਸਤਕ ਦੇ ੧੧੦ ਸਫੇ ਤੇ ਲਿਖਿਆ ਹੋਇਆ ਹੈ ਉਥੋਂ ਵੇਖੋ।

੧੭.[3]

ਭਾਗਠੜੇ ਹਰਿ ਸੰਤ *ਤੁਮ੍ਹਾਰੇ ਜਿਨ ਘਰਿ ਧਨੁ ਹਰਿ ਨਾਮਾ।
ਪਰਵਾਣ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ।
ਮੇਰੇ ਰਾਮ ਹਰਿ ਜਨਕੈ ਹਉ ਬਲਿ ਜਾਈ।
ਕੇਸਾ ਕਾ ਕਰਿ ਚਵਰੁ ਢੁਲਾਵਾ ‡ਚਰਣ ਧੂੜਿ ਮੁਖਿ ਲਾਈ॥
੧॥ ਰਹਾਉ॥
ਜਨਮ ਮਰਣ ਦੋਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।
ਜੀਅ ਦਾਨ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥੨॥


  1. †ਇਸ ਤੇ ੧੧੫ ਤੋਂ ੧੧੮ ਦੇ ਪਰਮਾਣ ਦਿਓ।
  2. ‡ਇਸ ਤੇ ੮੧ ਤੋਂ ੮੪ ਦੇ ਪਰਮਾਣ ਦਿਓ।
  3. (੧੭) *੧੦੯ ਤੋਂ ੧੧੫ ਦੇ ਪਰਮਾਣ ਦਿਓ।
    ‡ਇਸ ਤੇ ੧੧੫ ਤੋਂ ੧੧੮ ਦੇ ਪ੍ਰਮਾਣ ਦਿਓ।