ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੮)
ਸਰਣਿ ਸਾਧੂ ਰਾਖੁ ਨੀਚੁ।
(ਆਸਾ ਮ: ੫)
੭.ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ।
ਨਾਨਕ ਸਰਣਿ ਸਮਰਥ ਸੁਆਮੀ
ਪੈਜ ਰਾਖਹੁ ਮੋਰੀ।
(ਬਿਹਾਗੜਾ ਛੰਤ ਮ: ੫)
੮.ਮੈਂ ਜੇਹਾਨ ਅਕ੍ਰਿਤਘਣ ਹੈਭਿ ਨ ਹੋਆ ਹੋਵਨਹਾਰਾ।
ਮੈਂ ਜੇਹਾ ਨ ਹਰਾਮਖੋਰ ਹੋਰ ਨ ਕੋਈ ਅਵਗਣਿਆਰਾ।
ਮੈਂ ਜੇਹਾ ਨਿੰਦਕ ਨ ਕੋਇ ਗੁਰੁ ਨਿੰਦਾਸਿਰ ਬਜਰਭਾਰਾ।
ਮੈਂ ਜੇਹਾ ਬੇਮੁਖ ਨ ਕੋਈ ਸਤਿਗੁਰ ਤੇ ਬੇਮੁਖ ਹਤਿਆਰਾ।
ਮੈਂ ਜੇਹਾ ਕੋ ਦੁਸ਼ਟ ਨਾਂਹਿ ਨਿਰਵੈਰੈ ਸਿਉ ਵੈਰਵਿਕਾਰਾ।
ਮੈਂ ਜੇਹਾ ਨ ਵਿਸਾਸ ਧ੍ਰੋਹ ਬਗਲ ਸਮਾਧੀ ਮੀਨਅਹਾਰਾ।
ਬਜਰ ਲੇਪ ਨ ਉਤਰੈ ਪਿੰਡ ਅਪਰਚੈ ਅਉਚਰ ਚਾਰਾ।
ਮੈਂ ਜੇਹਾ ਨ ਦੁਬਾਜਰਾ ਤਜ ਗੁਰਮਤਿਦੁਰਮਤਹਿਤਕਾਰਾ।
ਨਾਉ ਮੁਰੀਦ ਨ ਸਬਦ ਵਿਚਾਰਾ।
(ਵਾਰਾਂ ਭਾਈ ਗੁਰਦਾਸ ਜੀ)
੯.ਤੋਸੋ ਨ ਨਾਥ ਅਨਾਥ ਨ ਮੋਸਰਿ
ਤੋਸੋ ਨ ਦਾਨੀ ਨ ਮੋਸੋ ਭਿਖਾਰੀ।
ਮੋਸੋ ਨ ਦੀਨ ਦਇਆਲ ਨ ਤੋਸਰ
ਮੋਸੋ ਅਗਿਆਨ ਨ ਤੋਸੋ ਬੀਚਾਰੀ।
ਮੋਸੋ ਨ ਪਤਿਤ ਨ ਪਾਵਨ ਤੋ ਸਰਿ
ਮੋਲੋਂ ਬਿਕਾਰੀ ਨ ਤੋਸੋ ਉਪਕਾਰੀ।
ਮੋਰੇ ਹੈ ਅਵਗੁਨ ਤੂੰ ਗੁਨ ਸਾਗਰ