ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੧)
ਪਾਵੈ ਮੁਕਤਿ ਨ ਹੋਰਥੈ ਕੋਈ
ਪੁਛਹੁ ਬਿਬੇਕੀਆ ਜਾਏ।
ਅਨੇਕ ਜੂਨੀ ਭਰਮਿ ਆਵੈ
ਵਿਣੁ ਸਤਿਗੁਰ ਮੁਕਤਿ ਨ ਪਾਏ।
ਫਿਰਿ ਮੁਕਤਿ ਪਾਏ ਲਾਗਿ ਚਰਣੀ
ਸਤਿਗੁਰੂ ਸਬਦੁ ਸੁਣਾਏ।
ਕਹਿ ਨਾਨਕੁ ਵੀਚਾਰਿ ਦੇਖਹੁ
ਵਿਣੁ ਸਤਿਗੁਰ ਮੁਕਤਿ ਨ ਪਾਏ।
(ਰਾਮਕਲੀ ਮ: ੩)
੮.ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ
ਨਾਮੁ ਨ ਵਸੈ ਮਨਿ ਮਾਹਿ।
ਨਾਨਕ ਬਿਨੁ ਸਤਿਗੁਰੁ ਸੇਵੇ
ਜਮਪੁਰਿ ਬਧੇ ਮਾਰੀਅਨਿ ਮੁਹਿ ਕਾਲੇ ਉਠਿ ਜਾਹਿ।
(ਵਾਰ ਵਡਹੰਸ ਮ: ੩)
ਅ
੯.ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ।
ਜਾਣਹੁ ਧਰਤੀ ਧਰਮ ਕੀ ਸਚੀ ਧ੍ਰਮਸਾਲਾ।
ਜੋਹਾ ਬੀਜੈ ਸੋ ਲੁਣੈ ਫਲ ਕਰਮ ਸਮਾਲਾ
ਜਿਉ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ।
ਜੇਹਾ ਮੁੰਹ ਕਰ ਭਾਲੀਐ ਤੇਹੋ ਵੇਖਾਲਾ।
ਸੇਵਕ ਦਰਗਹ ਸੁਰਖਰੂ ਵੇਮੁਖ ਮੂੰਹ ਕਾਲਾ।
(ਵਾਰਾਂ ਭਾਈ ਗੁਰਦਾਸ ਜੀ)