ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੮)
ਸੋਈ ਗਏ ਰੀਤੋ ਘਰ ਦੇਖੇ ਉਠ ਪਰਾਤ ਹੈ।
ਤੈਸੇ ਅੰਤ ਕਾਲ ਗੁਰ ਚਰਨ ਸਰਨ ਆਵੇ
ਪਾਵੈ ਮੋਖ ਪਦਵੀ ਨਤਰ ਬਿਲਲਾਤ ਹੈ।
(ਕਬਿਤ ਸਵਯੇ ਭਾਈ ਗੁਰਦਾਸ ਜੀ)
੧੮.ਸੁਰਸਤੀ ਸੁਰਸਤੀ ਜਮਨਾ ਗੁਦਾਵਰੀ
ਗਇਆ ਪ੍ਰਾਗ ਸੇਤ ਕੁਰਖੇਤ ਮਾਨਸਰ ਹੈ।
ਕਾਂਸੀ ਕਾਂਤੀ ਦੁਆਰਾ ਵਤੀ ਮਇਆ ਮਥਰਾ ਅਜੁਧਯਾ
ਗੋਮਤੀ ਆਵੰਤਕਾ ਕੇਦਾਰ ਹਿੰਮਧਰ ਹੈ।
ਨਰਬਦਾ ਬਿਬਧ ਬਨ ਦੇਵ ਸਥਲ ਕਵਲਾਸ
ਨੀਲ ਮੰਦਰਾ ਚਲ ਸੁਮੇਰ ਗਿਰਵਰ ਹੈ।
ਤੀਰਥ ਅਰਥ ਸਭ ਧਰਮੁ ਦਇਆ ਸੰਤੋਖ
ਸ੍ਰੀ ਗੁਰ ਚਰਨ ਰਜ ਤੁਲ ਨ ਸਗਰ ਹੈ।
(ਕਬਿਤ ਭਾਈ ਗੁਰਦਾਸ ਜੀ)
੧੯.ਜੇ ਜੇ ਗੁਰ ਚਰਨਨ ਰਤ ਹ੍ਵੈ ਹੈਂ।
ਤਿਨਕੋ ਕਸ਼ਟ ਨ ਦੇਖਨ ਪਏ ਹੈਂ।
ਰਿਧ ਸਿਧ ਤਿਨਕੇ ਗ੍ਰਹ ਮਾਹੀ।
ਪਾਪ ਤਾਪ ਛ੍ਵੈ ਸਕੈ ਨ ਛਾਹੀ।
(ਬਚਿਤ੍ਰ ਨਾਟਕ ਪਾ: ੧੦)
੨੦.ਮਾ ਬਪਾਏ ਸ਼ਾਹਿ ਸਰ ਅਫ਼ਗੰਦਹ ਏਮ।
ਅਜ ਦੁਆਲਮ ਦਸਤ ਰਾ ਅਫ਼ਸਾਦਹ ਏਮ।
(ਗਜ਼ਲ ੫੬ ਭਾ: ਨੰਦ ਲਾਲ ਜੀ)